ਐਨ. ਆਰ .ਆਈ. ਮੀਡਿਆ :- ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਅੱਜ ਵੀ ਜਾਰੀ ਹੈ। ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬ-ਹਰਿਆਣਾ ਸਰਹੱਦ 'ਤੇ ਪੁਲਿਸ ਦੀ ਸਖਤ ਸੁਰੱਖਿਆ ਹੈ। ਕਿਸਾਨਾਂ ਨੇ ਇੱਥੇ ਰਾਤ ਦਾ ਡੇਰਾ ਲਾ ਲਿਆ ਹੈ ਅਤੇ ਸ਼ੁੱਕਰਵਾਰ ਸਵੇਰ ਤੋਂ ਹੀ ਨਾਅਰੇਬਾਜ਼ੀ ਕਰ ਰਹੇ ਹਨ। ਅੱਜ ਉੱਤਰ ਪ੍ਰਦੇਸ਼ ਵਿੱਚ ਵੀ ਕਿਸਾਨ ਸੜਕਾਂ ਤੇ ਉਤਰਨਗੇ ਅਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨਗੇ।

ਜਿਕਰੇਖਾਸ ਹੈ ਕਿ ਹਰਿਆਣਾ ਪੁਲਿਸ ਆਪਣੇ ਹੱਥ ਖੜੇ ਕਰ ਚੁੱਕੀ ਹੈ , ਅਤੇ ਹੁਣ ਦਿੱਲੀ ਪੁਲਿਸ ਦੀ ਵਾਰੀ ਹੈ ,ਕਿਸਾਨਾਂ ਸੋਨੀਪਤ ਪਾਨੀਪਤ ਬਾਰਡਰ ਤੋਂ ਅੱਗੇ ਵੱਧ ਚੁੱਕੇ ਨੇ ,ਪੁਲਿਸ ਦੀ ਕੀਤੀ ਹੋਈ ਨਾਕਾਬੰਦੀ ਕਿਸਾਨਾਂ ਵਲੋਂ ਤੋੜ ਦਿੱਤੀ ਗਈ ਹੈ ਜਿਵੇ ਕਰਨੈਲ ਬਾਰਡਰ ਤੇ ਸ਼ੰਬੂ ਬਾਰਡਰ ਤੇ ਹੋਇਆ ਸੀ , ਉਂਝ ਹੀ ਇੱਥੇ ਵੀ ਵੇਖਣ ਨੂੰ ਮਿਲਿਆ | ਕਿਸਾਨ ਦਿੱਲੀ ਕੂਚ ਕਰਨ ਦੀ ਪੂਰੀ ਤਿਆਰੀ ਚ ਬੈਠੇ ਹੋਏ ਨੇ | ਜੰਗ ਜਾਰੀ ਹੈ ਅਤੇ ਹੁਣ ਦਿੱਲੀ ਦੀ ਵਾਰੀ ਹੈ |


