ਹੈਵਾਨ ਪਤੀ ਆਪਣੀ ਪਤਨੀ ਨੂੰ ਜੇਠ ਨਾਲ ਸਰੀਰਕ ਸਬੰਧ ਬਣਾਉਣ ਲਈ ਕਰਦਾ ਸੀ ਮਜ਼ਬੂਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਹੈਵਾਨ ਪਤੀ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਦੱਸਿਆ ਜਾ ਰਿਹਾ ਕਿਸੇ ਤਰਾਂ ਮਹਿਲਾ ਨੇ ਖੁਦ ਨੂੰ ਕਮਰੇ 'ਚੋ ਬਾਹਰ ਕੱਢਿਆ ਤੇ ਉਹ ਆਪਣੇ ਪੇਕੇ ਘਰ ਚੱਲੀ ਗਈ । ਪੇਕੇ ਪਰਿਵਾਰ ਨੇ ਉਸ ਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਬੋਹਰ ਦੀ ਮਹਿਲਾ ਉੱਤਰ ਪ੍ਰਦੇਸ਼ ਵਿੱਚ ਵਿਆਹੀ ਹੈ। ਉਸ ਦੇ ਵਿਆਹ ਨੂੰ ਕਰੀਬ 10 ਸਾਲ ਹੋ ਚੁੱਕੇ ਹਨ । ਉਸ ਦੇ 3 ਬੱਚੇ ਵੀ ਹਨ । ਪੀੜਤ ਨੇ ਦੋਸ਼ ਲਗਾਏ ਕਿ ਉਸ ਦੇ ਦਿਓਰ ਦਾ ਵਿਆਹ ਮਈ 'ਚ ਹੋਣਾ ਹੈ । ਕਿਸ ਲਈ ਪਤੀ ਤੇ ਸਹੁਰਾ ਪਰਿਵਾਰ ਉਸ ਨੂੰ ਪੇਕੇ ਘਰੋਂ ਪੈਸੇ ਲਿਆਉਣ ਲਈ ਤੰਗ ਕਰਦਾ ਹੈ। ਪੀੜਤਾ ਨੇ ਕਿਹਾ ਉਸ ਦਾ ਪਤੀ ਉਸ ਨੂੰ ਕੁੱਟਦਾ ਤੇ ਨਾਲ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਦਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।