ਹੈਵਾਨੀਅਤ, ਸਬੰਧ ਬਣਾਉਣ ਤੋਂ ਇਨਕਾਰ ਕਰਨ ‘ਤੇ ਪਤੀ ਨੇ ਪਤਨੀ ਨਾਲ ਕੀਤਾ ਇਹ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਖਨਊ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਨੂੰ ਪੇਕੇ ਤੋਂ ਘਰ ਲਿਆਉਣ ਤੋਂ ਬਾਅਦ ਪਤੀ ਨੇ ਬਲੇਡ ਨਾਲ ਉਸ ਦੇ ਪ੍ਰਾਈਵੇਟ ਪਾਰਟ 'ਤੇ ਹਮਲਾ ਕਰ ਦਿੱਤਾ। ਕਈ ਵਾਰ ਹੋਣ ਕਾਰਨ ਔਰਤ ਖੂਨ ਨਾਲ ਲਹੂ -ਲੁਹਾਨ ਹੋ ਗਈ। ਜਾਣਕਾਰੀ ਅਨੁਸਾਰ ਔਰਤ ਨੂੰ ਉਸਦੇ ਭਰਾ ਨੇ ਹਸਪਤਾਲ ਦਾਖ਼ਲ ਕਰਵਾਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ।

ਬੱਚਾ ਨਾ ਹੋਣ ਕਾਰਨ ਉਹ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਜਿਸ ਤੋਂ ਤੰਗ ਹੋ ਕੇ ਮਹਿਲਾ ਆਪਣੇ ਪੇਕੇ ਘਰ ਚੱਲੀ ਗਈ। ਬੀਤੀ ਦਿਨੀਂ ਪਤੀ ਸਹੁਰੇ ਘਰ ਚਲਾ ਗਿਆ, ਜਿੱਥੇ ਜਾ ਕੇ ਉਸ ਨੇ ਆਪਣੀ ਪਤਨੀ ਨੂੰ ਵਾਪਸ ਚੱਲਣ ਲਈ ਕਿਹਾ ।ਜਿਸ ਤੋਂ ਬਾਅਦ ਔਰਤ ਉਸ ਨਾਲ ਵਾਪਸ ਚੱਲੀ ਗਈ। ਪੀੜਤ ਅਨੁਸਾਰ ਘਰ ਪਹੁੰਚਦੇ ਹੀ ਉਸ ਦੇ ਪਤੀ ਨੇ ਗਲਤ ਹਰਕਤਾਂ ਸ਼ੁਰੂ ਕਰ ਦਿੱਤੀਆਂ। ਰੋਕਣ 'ਤੇ ਉਸ ਨੇ ਬਲੇਡ ਨਾਲ ਉਸ ਦੇ ਪ੍ਰਾਈਵੇਟ ਪਾਰਟ 'ਤੇ ਹਮਲਾ ਕਰ ਦਿੱਤਾ।

More News

NRI Post
..
NRI Post
..
NRI Post
..