ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਬਣਾਏ ਸਰੀਰਕ ਸਬੰਧ

by nripost

ਲੁਧਿਆਣਾ (ਨੇਹਾ): ਹਵਸ ਵਿੱਚ ਅੰਨ੍ਹੇ ਹੋਏ ਇੱਕ ਵਿਅਕਤੀ ਨੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਇੱਕ ਮਹੀਨੇ ਤੱਕ ਸਰੀਰਕ ਸਬੰਧ ਬਣਾਏ ਅਤੇ ਗਰਭਵਤੀ ਹੋਣ 'ਤੇ ਉਸ ਨੂੰ ਦਵਾਈ ਖੁਆ ਕੇ ਉਸ ਦਾ ਗਰਭਪਾਤ ਕਰ ਦਿੱਤਾ। ਇੰਨਾਂ ਹੀ ਨਹੀਂ ਮੁਲਜ਼ਮ ਵਿਆਹ ਕਰਵਾਉਣ ਤੋਂ ਵੀ ਸਾਫ ਤੌਰ 'ਤੇ ਮੁੱਕਰ ਗਿਆ। ਬੁਰੀ ਤਰ੍ਹਾਂ ਹਤਾਸ਼ ਹੋਈ ਲੜਕੀ ਪਟਿਆਲਾ ਦੇ ਇੱਕ ਇਲਾਕੇ ਵਿੱਚ ਪੈਂਦੇ ਆਪਣੇ ਘਰ ਵਿੱਚ ਪਹੁੰਚੀ ਅਤੇ ਸੀਨੀਅਰ ਪੁਲਿਸ ਕਪਤਾਨ ਪਟਿਆਲਾ ਨੂੰ ਸ਼ਿਕਾਇਤ ਦਰਜ ਕਰਵਾਈ। ਪਟਿਆਲਾ ਦੇ ਪੁਲਿਸ ਮੁਖੀ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਪਿੰਡ ਤੋਗਲ ਲੁਧਿਆਣਾ ਦੇ ਰਹਿਣ ਵਾਲੇ ਮਨਦੀਪ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੜਕੀ ਨੇ ਕਿ ਕੁਝ ਕੁ ਮੁਲਾਕਾਤਾਂ ਤੋਂ ਬਾਅਦ ਮੁਲਜ਼ਮ ਮਨਦੀਪ ਸਿੰਘ ਨੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ।

29 ਨਵੰਬਰ 2024 ਤੋਂ ਲੈ ਕੇ 30 ਦਸੰਬਰ 2024 ਤੱਕ ਮੁਲਜ਼ਮ ਨੇ ਲੜਕੀ ਨਾਲ ਸਰੀਰਕ ਸੰਬੰਧ ਬਣਾਏ। ਗਰਭਵਤੀ ਹੋਣ ਤੋਂ ਬਾਅਦ ਉਸ ਨੇ ਦਵਾਈ ਦੇ ਕੇ ਗਰਭਪਾਤ ਕਰਵਾ ਦਿੱਤਾ। ਲੜਕੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਹੁਣ ਮੁਲਜ਼ਮ ਉਸ ਨਾਲ ਵਿਆਹ ਕਰਵਾਉਣ ਤੋਂ ਸਾਫ ਤੌਰ 'ਤੇ ਮੁੱਕਰ ਗਿਆ ਹੈ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਮਨਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।