ਪੁੱਤ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਵਾਲੀ ਕੁੜੀ ਨਾਲ ਕਰਵਾਇਆ ਸੀ ਵਿਆਹ ਪਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮਰਾਲਾ ਦੇ ਪਿੰਡ ਪਪੜੋਦੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਿਹਾ ਹੈ, ਜਿੱਥੇ ਫੁੱਲ ਵੇਚਣ ਵਾਲੇ ਨੇ ਆਪਣੇ ਪੁੱਤ ਨੂੰ ਕੈਨੇਡਾ ਭੇਜਣ ਲਈ ਆਈਲੈਟਸ ਵਿੱਚ 7 ਬੈਂਡ ਹਾਸਲ ਕਰਨ ਵਾਲੀ ਕੁੜੀ ਸ਼ਹਿਨਾਜ਼ ਨਾਲ ਵਿਆਹ ਕਰ ਦਿੱਤਾ। ਦੱਸਿਆ ਜਾ ਰਿਹਾ ਸ਼ਹਿਨਾਜ਼ ਨੂੰ ਕੈਨੇਡਾ ਭੇਜਣ ਦਾ ਸਾਰਾ ਖ਼ਰਚਾ ਮੁੰਡੇ ਦੇ ਪਰਿਵਾਰ ਨੇ ਕੀਤਾ। ਇਸ ਦੇ ਨਾਲ ਮੁੰਡੇ ਦੇ ਪਰਿਵਾਰਿਕ ਮੈਬਰਾਂ ਨੇ ਵਿਆਹ ਦੇ ਚਾਅ ਪੂਰੇ ਕਰਨ ਲਈ ਵਿਆਹ ਦਾ ਸਾਰਾ ਖਰਚਾ ਵੀ ਚੁੱਕਿਆ । ਜਾਣਕਾਰੀ ਅਨੁਸਾਰ ਮੁੰਡੇ ਦਾ ਪਿਤਾ ਬਲਵਿੰਦਰ ਸਿੰਘ ਫੁੱਲ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਆਪਣੇ ਪੁੱਤ ਦੇ ਚੰਗੇ ਭਵਿੱਖ ਲੋ 18 ਲੱਖ ਰੁਪਏ ਦੀ ਰਾਸ਼ੀ ਵਿਆਜ਼ ਤੇ ਲੈ ਕੇ ਨੂੰਹ ਸ਼ਹਿਨਾਜ਼ ਦੇ ਵਿਦੇਸ਼ ਭੇਜਣ ਦਾ ਸਾਰਾ ਪ੍ਰਬੰਧ ਕੀਤਾ ।

ਇਸ ਤੋਂ ਇਲਾਵਾ ਆਪਣੇ ਪੁੱਤ ਦੇ ਵਿਆਹ ਦਾ ਸਾਰਾ ਖਰਚਾ ਵੀ ਬੈਂਕ ਤੋਂ 10 ਲੱਖ ਰੁਪਏ ਦਾ ਲੋਨ ਲੈ ਕੇ ਕੀਤਾ। ਵਿਆਹ ਤੋਂ ਕੁਝ ਦਿਨ ਸ਼ਹਿਨਾਜ਼ ਦਾ ਪਿਤਾ ਪੁਲਿਸ ਨੂੰ ਆਪਣੇ ਨਾਲ ਲੈ ਕੇ ਕੁੜੀ ਨੂੰ ਲੈਣ ਆ ਗਿਆ। ਕੁੜੀ ਦੇ ਪਿਤਾ ਨੇ ਦੋਸ਼ ਲਗਾਏ ਹਨ ਕਿ ਉਸ ਦੀ ਧੀ ਨੂੰ ਸਹੁਰਾ ਪਰਿਵਾਰ ਪ੍ਰੇਸ਼ਾਨ ਕਰਦਾ ਹੈ ਤੇ ਉਸ ਨੂੰ ਘਰ ਵਿੱਚ ਬੰਧਕ ਬਣਾ ਕੇ ਰੱਖਿਆ ਹੈ । ਜਦੋ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਇਹ ਸਾਰੇ ਦੋਸ਼ ਝੂਠੇ ਸਾਬਿਤ ਹੋਏ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।