ਸਿਹਤ ਵਿਭਾਗ ਨੇ ਜਲੰਧਰ ਛਾਉਣੀ ਮਾਰਿਆ ਛਾਪਾ, ਦੁਕਾਨਦਾਰਾਂ ਨੂੰ ਪਈਆਂ ਭਾਜੜਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਕੈਂਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਿਹਤ ਵਿਭਾਗ ਦੇ ਅਫਸਰਾਂ ਵਲੋਂ ਜਲੰਧਰ ਛਾਉਣੀ ਸਮੇਤ ਕਈ ਇਲਾਕਿਆਂ 'ਚ ਛਾਪੇਮਾਰੀ ਕਰਦੇ ਹੋਏ ਖਾਦਾਂ ਦੇ ਸੈਂਪਲ ਭਰੇ ਗਏ ਹਨ। ਦੱਸਿਆ ਜਾ ਰਿਹਾ ਸਿਹਤ ਵਿਭਾਗ ਦੇ ਅਫਸਰਾਂ ਦੇ ਆਉਣ ਦੀ ਸੂਚਨਾ ਮਿਲਦੇ ਹੀ ਦੁਕਾਨਦਾਰਾਂ ਨੂੰ ਭਾਜੜਾ ਪੈ ਗਈਆਂ ।ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਇਧਰ - ਉਧਰ ਚਲੇ ਗਏ ।ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦਾ ਜ਼ਿਆਦਾਤਰ ਫੋਕਸ ਪਨੀਰ ਬਣਾਉਣ ਵਾਲਿਆਂ ਦੁਕਾਨਾਂ 'ਤੇ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ। ਜਿਸ 'ਚ ਦੇਖਿਆ ਗਿਆ ਕਿ ਪਨੀਰ 'ਚ ਮੱਛਰ ,ਕੀੜੇ ਆਦਿ ਪਏ ਹੋਏ ਸੀ। ਸਿਹਤ ਅਧਿਕਾਰੀਆਂ ਵਲੋਂ ਕੈਂਟ ਦੇ ਮੁਹੱਲਾ ਨੰਬਰ 4 'ਚ ਬੀਤੀ ਦਿਨੀ ਛਾਪੇਮਾਰੀ ਕਰਕੇ ਪਨੀਰ ਦੇ ਸੈਂਪਲ ਲਏ ਗਏ ਹਨ ।

More News

NRI Post
..
NRI Post
..
NRI Post
..