ਕੈਨੇਡਾ – ਇਸ ਸਾਲ ਦੇ ਫਲੂ ਸੀਜਨ ਤੋਂ ਬਚਨ ਦੀ ਓਂਟਾਰੀਓ ਕਰ ਰਿਹਾ ਤਿਆਰੀ

by

ਓਂਟਾਰੀਓ ਡੈਸਕ (UNITED NRI POST) : ਓਂਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਐਲਯੋਟ ਦਾ ਕਹਿਣਾ ਹੈ ਕਿ ਇਸ ਸਾਲ ਦਾ ਫਲੂ ਸੀਜਨ ਕਾਫੀ ਜ਼ਿਆਦਾ ਬਦਤਰ ਹੋ ਸਕਦਾ ਹੈ, ਆਸਟ੍ਰੇਲੀਆ ਦਾ ਫਲੂ ਸੀਜਨ ਦੇ ਅਧਾਰ ਉਤੇ ਹੀ ਕੈਨੇਡਾ ਦੇ ਇਸ ਆਉਣ ਵਾਲੇ ਫਲੂ ਸੀਜਨ ਨੂੰ ਬਹੁਤ ਮੁਸ਼ਕਿਲ ਦਸਿਆ ਹੈ। ਆਸਟ੍ਰੇਲੀਆ ਦੇ ਸਿਹਤ ਅਧਿਕਾਰੀ ਅਸਧਾਰਨ ਗਤੀਵਿਧੀਆਂ ਵਾਰੇ ਅਤੇ 200 ਮੌਤਾਂ ਦੀ ਰਿਪੋਰਟ ਦਿਤੀ।

ਇਸਦੇ ਨਾਲ ਹੀ ਸਿਹਤ ਮੰਤਰਾਲੇ ਨੇ ਪਿਛਲੇ ਸਾਲ ਦੇ ਮੁਕਾਬਲੇ 300,000 ਵੱਧ ਹਾਈ ਡੋਜ਼ ਵਾਲੇ ਟੀਕੇ ਮੰਗਵਾਏ ਹਨ, ਜੋ ਕਿ ਇਸ ਸਾਲ ਲਈ ਕੁਲ 1.2 ਮਿਲੀਅਨ ਹਨ। ਇਸ ਨਵੀ ਦਵਾਈ ਦੇ ਵਿਚ ਆਮ ਦਵਾਈ ਦੇ ਨਾਲੋਂ 4 ਗੁਣਾ ਵੱਧ ਐਂਟੀਜਨ ਮੌਜੂਦ ਹਨ ਜੋ ਕਿ ਜ਼ਿਆਦਾ ਕਮਜ਼ੋਰ ਤੇ ਪ੍ਰਭਾਵਿਤ ਲੋਕਾਂ ਨੂੰ ਦਿਤੀ ਜਾਵੇਗੀ।

ਐਲਿਉੱਟ ਦਾ ਕਹਿਣਾ ਹੈ ਕਿ ਇਹ ਸਕੀਮ ਪਿਛਲੇ ਸਾਲ ਕਾਫੀ ਪ੍ਰਭਾਵਸ਼ਾਲੀ ਸਾਬਿਤ ਹੋਈ ਸੀ, ਇਸਦੇ ਨਾਲ ਹੀ ਸਰਕਾਰ ਇਕ ਇਸ਼ਤਿਹਾਰ ਮੁਹਿੰਮ ਸ਼ੁਰੂ ਕਰੇਗੀ ਜਿਸ ਨਾਲ ਕਿ ਲੋਕਾਂ ਨੂੰ ਫਲੂ ਤੋਂ ਬਚਨ ਵਾਸਤੇ ਜਾਂ ਫਲੂ ਠੀਕ ਕਰਾਉਣ ਵਾਸਤੇ ਇਸ ਟੀਕੇ ਨੂੰ ਲਗਵਾਉਣ ਲਈ ਉਤਸਾਹਿਤ ਕੀਤਾ ਜਾਵੇਗਾ।