10ਵੀਂ ਤੇ 12ਵੀਂ ਦੀਆਂ ਆਫਲਾਈਨ ਪ੍ਰੀਖਿਆਵਾਂ ਖ਼ਿਲਾਫ ਪਟੀਸ਼ਨ ‘ਤੇ ਸੁਣਵਾਈ ਕੱਲ੍ਹ

by jaskamal

ਨਿਊਜ਼ ਡੈਸਕ : ਕੇਂਦਰੀ ਸਕੂਲ ਸਿੱਖਿਆ ਬੋਰਡਾਂ, NIOS ਸਮੇਤ ਸੂਬਿਆਂ ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਸਾਲ 2021-22 ਲਈ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਆਫਲਾਈਨ ਕਰਵਾਉਣ ਖ਼ਿਲਾਫ਼ ਜਨਹਿਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੱਲ੍ਹ ਸੁਣਵਾਈ ਹੋਵੇਗੀ। ਵੱਖ-ਵੱਖ ਸੂਬਿਆਂ ਦੇ ਬੋਰਡ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਵੱਲੋਂ ਦਾਇਰ ਕੀਤੀ ਗਈ ਇਸ ਜਨਹਿੱਤ ਪਟੀਸ਼ਨ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਸੀਬੀਐਸਈ, ਸੀਆਈਐਸਸੀਈ, ਐਨਆਈਓਜ਼ ਅਤੇ ਰਾਜ ਬੋਰਡਾਂ ਨੂੰ ਆਫਲਾਈਨ ਪ੍ਰੀਖਿਆਵਾਂ ਕਰਵਾਉਣ ਦੀ ਬਜਾਏ ਬਦਲਵੇਂ ਢੰਗ ਨਾਲ ਮੁਲਾਂਕਣ ਕਰਵਾਉਣ ਦੇ ਹੁਕਮ ਦਿੱਤੇ ਜਾਣ।

ਦੱਸ ਦੇਈਏ ਕਿ ਵੱਖ-ਵੱਖ ਰਾਜਾਂ ਦੇ ਸੀਬੀਐਸਈ, ਸੀਆਈਐਸਸੀ ਅਤੇ ਸੀਆਈਐਸਸੀ ਦੇ ਆਈਸੀਏ, ਹਾਈ ਸਕੂਲ ਅਤੇ ਇੰਟਰਮੀਡੀਏਟ ਕਲਾਸਾਂ ਦੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਲਈ ਬੋਰਡ ਪ੍ਰੀਖਿਆਵਾਂ ਆਫਲਾਈਨ ਮੋਡ ਯਾਨੀ ਪ੍ਰੀਖਿਆ ਕੇਂਦਰ 'ਤੇ ਕਰਵਾਈਆਂ ਜਾਣੀਆਂ ਹਨ। ਵਿਦਿਆਰਥੀ ਅਤੇ ਮਾਪੇ ਇਨ੍ਹਾਂ ਪ੍ਰੀਖਿਆਵਾਂ ਨੂੰ ਆਫਲਾਈਨ ਢੰਗ ਨਾਲ ਕਰਵਾਉਣ ਦਾ ਵਿਰੋਧ ਕਰ ਰਹੇ ਹਨ।