ਰੂਹ -ਕੰਬਾਊ ਘਟਨਾ : 15 ਮਹੀਨੇ ਦੇ ਬੱਚੇ ਨੂੰ ਵਿਅਕਤੀ ਨੇ ਦਿੱਤੀ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਦੇ ਪੁਣੇ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਵਿਅਕਤੀ ਨੇ ਮਹਿਲਾ ਦੇ 15 ਮਹੀਨੇ ਦੇ ਬੱਚੇ ਨੂੰ ਉਬਲਦੇ ਪਾਣੀ ਵਿੱਚ ਸੁੱਟ ਕੇ ਮਾਰ ਦਿੱਤਾ। ਦੱਸਿਆ ਜਾ ਰਿਹਾ ਮਹਿਲਾ ਦੇ ਉਸ ਨਾਲ ਨਾਜਾਇਜ਼ ਸਬੰਧ ਸਨ ।ਪੁਲਿਸ ਅਧਿਕਾਰੀ ਵੈਭਵ ਨੇ ਕਿਹਾ ਘਟਨਾ ਦੇ 2 ਦਿਨ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਮਹਿਲਾ ਕੋਲੋਂ ਨਾਰਾਜ਼ ਸੀ ਕਿਉਕਿ ਉਹ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਰਹੀ ਸੀ । ਜਾਂਚ ਵਿੱਚ ਸਾਹਮਣੇ ਆਇਆ ਕਿ ਜਦੋ ਮਹਿਲਾ ਘਰ 'ਚ ਨਹੀਂ ਸੀ ਤਾਂ ਦੋਸ਼ੀ ਨੇ ਉਸ ਦੇ 15 ਮਹੀਨੇ ਦੇ ਪੁੱਤ ਨੂੰ ਉੱਬਲਦੇ ਪਾਣੀ ਦੀ ਬਾਲਟੀ ਵਿੱਚ ਸੁੱਟ ਦਿੱਤਾ। ਬਾਅਦ ਵਿੱਚ ਦੋਸ਼ੀ ਨੇ ਕਹਾਣੀ ਬਣਾਈ ਕਿ ਬੱਚਾ ਗਲਤੀ ਨਾਲ ਪਾਣੀ 'ਚ ਡਿੱਗ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।