ਰੂਹ ਕੰਬਾਊ ਘਟਨਾ : ਨਸ਼ੇੜੀਆਂ ਦੀ ਗੁੰਡਾਗਰਦੀ, ਨਾਬਾਲਗ ਮੁੰਡੇ ‘ਤੇ ਪਾਇਆ ਉਬਲਦਾ ਤੇਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਰਾਮਾਮੰਡੀ ਕੋਲ ਪੈਂਦੇ ਚੋਗਿਟੀ ਚੋਂਕ ਤੋਂ ਰੂਹ ਕਬਾਉਂ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਬਰਗਰ ਨਾ ਦੇਣ ਤੇ ਨਸ਼ੇੜੀਆਂ ਨੇ ਨਾਬਾਲਗ ਮੁੰਡੇ 'ਤੇ ਉਬਲਦਾ ਤੇਲ ਪਾ ਦਿੱਤਾ। ਇਸ ਘਟਨਾ 'ਚ ਨੌਜਵਾਨ ਦੇ ਪੇਟ ਤੋਂ ਲੈ ਕੇ ਲੱਤਾਂ ਤੱਕ ਬੁਰੀ ਤਰਾਂ ਝੁਲਸ ਗਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਪੀੜਤ ਨਾਬਾਲਗ ਬੱਚੇ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਪੀੜਤ ਬੱਚੇ ਨੇ ਦੱਸਿਆ ਕਿ ਉਬਲਦਾ ਤੇਲ ਸੁੱਟਣ ਵਾਲੇ ਨੌਜਵਾਨਾਂ ਨਸ਼ੇ 'ਚ ਸਨ, ਜਦੋ ਨਸ਼ੇੜੀਆਂ ਨੇ ਮੁੰਡੇ 'ਤੇ ਤੇਲ ਸੁੱਟਿਆ ਤਾਂ ਲੋਕ ਤਮਾਸ਼ਾ ਦੇਖਦੇ ਰਹੇ…. ਕਿਸੇ ਨੇ ਵੀ ਨਾਬਾਲਗ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਨਾਬਾਲਗ ਨੂੰ ਹਸਪਤਾਲ ਭਰਤੀ ਕਰਵਾਇਆ। ਪੁਲਿਸ ਅਧਿਕਾਰੀ ਰਾਜੇਸ਼ ਨੇ ਕਿਹਾ ਕਿ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।