ਰੂਹ ਕੰਬਾਊ ਘਟਨਾ : ਮਾਂ ਨੇ ਆਪਣੇ ਹੀ ਬੱਚਿਆਂ ਨੂੰ ਦਿੱਤੀ ਖੌਫ਼ਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਚਾਕੂ ਮਾਰਿਆ ਤੇ ਫਿਰ ਘਰ ਵਿਚ ਅੱਗ ਲਗਾ ਕੇ ਉਨ੍ਹਾਂ ਦੀਆਂ ਲਾਸ਼ਾਂ ਸਾੜ ਦਿੱਤੀਆਂ। ਦੱਸਿਆ ਜਾ ਰਿਹਾ 36 ਸਾਲਾ ਮਾਰਗਰੇਟ ਡੇਲ ਹਾਕ ਨੇ ਬੀਤੀ ਦਿਨੀਂ ਸੁਪਰੀਮ ਕੋਰਟ 'ਚ ਆਪਣੀ 10 ਸਾਲ ਦੀ ਧੀ ਤੇ 7 ਤੇ 4 ਮਹੀਨਿਆਂ ਦੀ ਉਮਰ ਦੇ 2 ਪੁੱਤਰਾਂ ਦੇ ਕਤਲ ਕਰਨ ਦੇ ਦੋਸ਼ ਨੂੰ ਸਵੀਕਾਰ ਕੀਤਾ ਹੈ । ਸਾਲ 2022 ਵਿੱਚ ਪਰਿਵਾਰ ਦੇ ਪੋਰਟ ਹੇਡਲੈਂਡ ਦੇ ਘਰ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ।

ਅਦਾਲਤ ਨੇ ਕਿਹਾ ਕਿ ਹਾਕ ਨੇ ਆਪਣੀ ਧੀ ਦਾ ਬਿਜਲੀ ਦੀ ਤਾਰ ਨਾਲ ਗਲਾ ਘੁੱਟਿਆ ਤੇ ਉਸ ਦੇ ਦਿਲ ਵਿੱਚ ਕਈ ਚਾਕੂ ਨਾਲ ਵਾਰ ਕੀਤੇ। ਇਸ ਦੇ ਨਾਲ ਉਸ ਨੇ ਆਪਣੇ 4 ਤੇ 7 ਸਾਲ ਦੇ ਪੁੱਤ ਦਾ ਵੀ ਚਾਕੂ ਮਾਰ ਕੇ ਕਤਲ ਕਰ ਦਿੱਤਾ। ਹਾਕ ਨੇ ਘਰ ਨੂੰ ਅੱਗ ਲਗਾਉਣ ਤੋਂ ਪਹਿਲਾਂ ਆਪਣੇ ਨਵਜੰਮੇ ਬੱਚੇ ਨੂੰ ਵੀ ਮਾਰ ਦਿੱਤਾ ਸੀ ਤੇ ਖੁਦ ਸੜਕ 'ਤੇ ਚਲੀ ਗਈ ਸੀ । ਲੋਕਾਂ ਨੇ ਘਰ ਵਿੱਚ ਜਾ ਕੇ ਬੱਚਿਆਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ 'ਚ ਸਾਹਮਣੇ ਆਇਆ ਕਿ ਘਰ ਨੂੰ ਅੱਗ ਜਾਣਬੁੱਝ ਕੇ ਲਗਾਈ ਗਈ ਹੈ। ਫਿਲਹਾਲ ਦੋਸ਼ੀ ਮਹਿਲਾ ਨੂੰ 5 ਮਈ ਨੂੰ ਅਦਾਲਤ ਵਲੋਂ ਸਜ਼ਾ ਸੁਣਾਈ ਜਾਵੇਗੀ ।

More News

NRI Post
..
NRI Post
..
NRI Post
..