ਦਿਲ ਤੋੜਣ ਵਾਲੀ ਖ਼ਬਰ! ਪੰਜਾਬੀ ਇੰਡਸਟਰੀ ਨੂੰ ਲੱਗਾ ਦੂਜਾ ਵੱਡਾ ਝਟਕਾ

by nripost

ਚੰਡੀਗੜ੍ਹ (ਪਾਇਲ): ਪੰਜਾਬੀ ਸੰਗੀਤ ਜਗਤ 'ਚ ਇਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬੀ ਗਾਇਕ-ਕਲਾਕਾਰ ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਅਲਗੋਜ਼ਾ ਖਿਡਾਰੀ ਕਰਮਜੀਤ ਸਿੰਘ ਬੱਗਾ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।

ਪੰਜਾਬੀ ਗਾਇਕ ਸਤਵਿੰਦਰ ਬੱਗਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਰਮਜੀਤ ਸਿੰਘ ਬੱਗਾ ਦੀ ਤਸਵੀਰ ਸ਼ੇਅਰ ਕਰਕੇ ਇਹ ਦੁੱਖਦਾਈ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ''ਸਾਡਾ ਭਰਾ ਕਰਮਜੀਤ ਸਿੰਘ ਬੱਗਾ ਜੋ ਕਿ ਅੰਤਰਰਾਸ਼ਟਰੀ ਬਾਸ ਖਿਡਾਰੀ ਹੈ, ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਵਾਹਿਗੁਰੂ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ੇ।'' ਕਰਮਜੀਤ ਸਿੰਘ ਬੱਗਾ ਨੂੰ ਸੰਗੀਤ ਵਿੱਚ ਪਾਏ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸੰਗੀਤ ਅਤੇ ਕਲਾਕਾਰ ਜਗਤ ਵਿੱਚ ਗਹਿਰੇ ਸੋਗ ਦੀ ਲਹਿਰ ਹੈ।

More News

NRI Post
..
NRI Post
..
NRI Post
..