ਪੰਜਾਬ ‘ਚ ਗਰਮੀ ਨੇ ਕੱਢੇ ਵੱਟ, ਸਿਹਤ ਵਿਭਾਗ ਨੇ ਜ਼ਾਰੀ ਕੀਤੀ ਐਡਵਾਇਜ਼ਰੀ

by jagjeetkaur

ਪੰਜਾਬ ਵਿੱਚ ਇਨ੍ਹੀਂ ਦਿਨੀਂ ਗਰਮੀ ਦੀ ਲਹਿਰ ਨੇ ਖ਼ਾਸਾ ਜ਼ੋਰ ਪਕੜ ਲਿਆ ਹੈ, ਜਿਥੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਮੰਗਲਵਾਰ ਦੀ ਸਵੇਰ ਦਾ ਤਾਪਮਾਨ ਜਿਆਦਾਤਰ ਸ਼ਹਿਰਾਂ ਵਿੱਚ 25 ਡਿਗਰੀ ਦੇ ਆਸ-ਪਾਸ ਰਿਹਾ ਪਰ ਸ਼ਾਮ ਨੂੰ ਇਹ 40 ਡਿਗਰੀ ਤੋਂ ਵੀ ਉੱਪਰ ਚਲਾ ਗਿਆ। ਇਹ ਤਾਪਮਾਨ 10 ਮਈ ਤੱਕ 42 ਡਿਗਰੀ ਜਾਂ ਉਸ ਤੋਂ ਵੀ ਜ਼ਿਆਦਾ ਤੱਕ ਜਾ ਸਕਦਾ ਹੈ।

ਆਗਾਮੀ ਮੌਸਮੀ ਪ੍ਰਭਾਵ
ਪੰਜਾਬ ਵਿੱਚ ਗਰਮੀ ਦੇ ਪ੍ਰਕੋਪ ਦੇ ਨਾਲ-ਨਾਲ ਰਾਹਤ ਦੀਆਂ ਉਮੀਦਾਂ ਵੀ ਹਨ। 10 ਮਈ ਨੂੰ ਵੈਸਟਰਨ ਡਿਸਟਰਬੈਂਸ ਮੁੜ ਸਰਗਰਮ ਹੋਣ ਜਾ ਰਹੀ ਹੈ, ਜਿਸ ਦੇ ਚੱਲਦੇ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਇਸ ਤੋਂ ਇਲਾਕੇ ਵਿੱਚ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਹੱਦ ਤੱਕ ਛੁਟਕਾਰਾ ਮਿਲੇਗਾ।

ਹਾਲਾਂਕਿ, ਹੁਣ ਤੱਕ ਪੰਜਾਬ ਵਿੱਚ ਹੀਟ ਸਟ੍ਰੋਕ ਦੇ ਕੋਈ ਕੇਸ ਨਹੀਂ ਸਾਹਮਣੇ ਆਏ ਹਨ, ਪਰ ਮੌਸਮ ਵਿਭਾਗ ਅਤੇ ਸਿਹਤ ਵਿਭਾਗ ਨੇ ਧੁੱਪ ਵਿੱਚ ਬਾਹਰ ਨਿੱਕਲਣ ਤੋਂ ਬਚਣ ਲਈ ਸਲਾਹ ਜਾਰੀ ਕੀਤੀ ਹੈ। ਵਿਭਾਗ ਦੇ ਮੁਤਾਬਿਕ, ਖ਼ਾਸ ਕਰਕੇ ਦੁਪਹਿਰ ਦੇ ਸਮੇਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਸੂਰਜ ਦੀ ਤਪਿਸ਼ ਸਭ ਤੋਂ ਜ਼ਿਆਦਾ ਹੁੰਦੀ ਹੈ।

ਪੰਜਾਬ ਦੇ ਵਾਸੀਆਂ ਨੂੰ ਇਸ ਦੌਰਾਨ ਹਾਈਡ੍ਰੇਟ ਰਹਿਣ ਦੀ ਵੀ ਸਖ਼ਤ ਲੋੜ ਹੈ। ਪਾਣੀ ਅਤੇ ਹੋਰ ਲਿਕੁਇਡ ਇੰਟੇਕ ਵਧਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਦੇਹ ਵਿੱਚ ਪਾਣੀ ਦੀ ਕਮੀ ਨਾਲ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਗਰਮੀਆਂ ਵਿੱਚ ਠੰਡੇ ਪਦਾਰਥਾਂ ਦਾ ਸੇਵਨ ਕਰਨਾ ਵੀ ਵਧੀਆ ਰਹੇਗਾ।