ਕੈਨੇਡਾ ‘ਚ ਗਰਮੀ ਨਾਲ 700 ਤੋਂ ਵਧੇਰੇ ਲੋਕਾਂ ਦੀ ਮੌਤ

by vikramsehajpal

ਟਾਰਾਂਟੋ (ਦੇਵ ਇੰਦਰਜੀਤ) : ਕੋੋਰੋਨਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਠੰਡੇ ਇਲਾਕਿਆਂ ਜਿਵੇਂ ਮਾਲ, ਲਾਈਬ੍ਰੇਰੀ ਅਤੇ ਕਿਸੇ ਵੀ ਹੋਰ ਭਾਈਚਾਰਕ ਸਥਾਨਾਂ ’ਤੇ ਰਹਿਣ ਜੋ ਕਿ ਏਅਰ ਕੰਡੀਸ਼ਨਡ ਹਨ। ਚੀਫ ਕੋਰੋਨਰ ਨੇ ਕਿਹਾ, ‘ਪਿਛਲੇ ਇਕ ਹਫ਼ਤੇ ਵਿਚ ਹੋਈਆਂ ਮੌਤਾਂ ਵਿਚ ਬਹੁਤ ਸਾਰੇ ਬਜ਼ੁਰਗ ਲੋਕ ਸ਼ਾਮਲ ਸਨ ਜੋ ਘੱਟ ਹਵਾਦਾਰ ਵਾਲੇ ਨਿੱਜੀ ਘਰਾਂ ਵਿਚ ਇਕੱਲੇ ਰਹਿੰਦੇ ਸਨ।’ ਕੈਨੇਡਾ ਵਿਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ 49.6 ਡਿਗਰੀ ਸੈਲਸੀਅਸ ਦਾ ਰਿਕਾਰਡ ਉਚ ਤਾਪਮਾਨ ਦਰਜ ਕੀਤਾ ਗਿਆ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਲੂ ਨਾਲ ਇਕ ਹਫ਼ਤੇ ਵਿਚ 700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਚੀਫ ਕੋਰੋਨਰ ਲੀਜ਼ਾ ਲਾਪੋਇੰਟ ਨੇ ਜਨਤਕ ਸੁਰੱਖਿਆ ’ਤੇ ਸ਼ਨੀਵਾਰ ਨੂੰ ਜਾਰੀ ਬਿਆਨ ਵਿਚ ਇਸ ਬਾਰੇ ਜਾਣਕਾਰੀ ਦਿੱਤੀ।

25 ਜੂਨ ਤੋਂ 1 ਜੁਲਾਈ ਤੱਕ 7 ਦਿਨਾਂ ਵਿਚ 719 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ। ਇਹ ਸੰਖਿਆ ਮੁੱਢਲੀ ਹੈ ਅਤੇ ਇਸ ਵਿਚ ਵਾਧੇ ਦਾ ਖ਼ਦਸ਼ਾ ਹੈ। ਰਿਪੋਰਟ ਕੀਤੀ ਗਈ ਕਿ 719 ਮੌਤਾਂ ਇਸ ਸਮੇਂ ਦੌਰਾਨ ਸੂਬੇ ਵਿਚ ਸਾਧਾਰਣ ਰੂਪ ਨਾਲ ਹੋਣ ਵਾਲੀਆਂ ਮੌਤਾਂ ਦੀ ਤੁਲਨਾ ਵਿਚ 3 ਗੁਣਾ ਜ਼ਿਆਦਾ ਹਨ।