ਪੰਜਾਬ ‘ਚ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੂਰੇ ਦੇਸ਼ ’ਚ ਜਾਰੀ ਗਰਮੀ ਦੀ ਲਹਿਰ ਦਰਮਿਆਨ ਮਾਨਸੂਨ ਨੇ ਬੰਗਾਲ ਦੀ ਖਾੜੀ ਵਿੱਚ ਦਸਤਕ ਦੇ ਦਿੱਤੀ ਹੈ। ਇੱਥੇ ਤੇਜ਼ ਮੀਂਹ ਪਿਆ। ਹਿਮਾਚਲ ਦੇ ਕਈ ਇਲਾਕਿਆਂ ’ਚ ਮੀਂਹ ਪਿਆ ਤੇ ਗੜੇਮਾਰ ਹੋਈ। ਤੂਫਾਨ ਕਾਰਨ ਪਾਲਮਪੁਰ ’ਚ ਇੱਕ ਦਰੱਖਤ ਦੇ ਡਿੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਦੂਜੇ ਪਾਸੇ ਪੰਜਾਬ ਵਿੱਚ ਚੱਲੀਆਂ ਤੇਜ਼ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੁਆਈ ਹੈ।

ਦਿੱਲੀ ’ਚ ਭਿਆਨਕ ਗਰਮੀ ਦੌਰਾਨ ਕਈ ਇਲਾਕਿਆਂ ’ਚ ਤਾਪਮਾਨ 49.2 ਡਿਗਰੀ ਦਰਜ ਕੀਤਾ ਗਿਆ। ਇਹ ਦੇਸ਼ ਦੇ ਕਿਸੇ ਵੀ ਸ਼ਹਿਰ ਦੇ ਮੁਕਾਬਲੇ ਇਸ ਸਾਲ ਦਾ ਸਭ ਤੋਂ ਵੱਧ ਤਾਪਮਾਨ ਹੈ। ਆਈ. ਐੱਮ. ਡੀ ਨੇ ਕਿਹਾ ਹੈ ਕਿ ਅੰਡੇਮਾਨ 'ਤੇ ਨਿਕੋਬਾਰ ਟਾਪੂ ਸਮੂਹ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਦੱਖਣ-ਪੱਛਮੀ ਹਵਾਵਾਂ ਦੇ ਮਜ਼ਬੂਤ ​​ਹੋਣ ਕਾਰਨ ਮੀਂਹ ਪੈ ਰਿਹਾ ਹੈ।

More News

NRI Post
..
NRI Post
..
NRI Post
..