Heathrow Airport ਦੇ ਫੈਸਲੇ ਦਾ ਯਾਤਰੀ ਭੁਗਤ ਰਹੇ ਨੇ ਖਮਿਆਜ਼ਾ

by jaskamal

ਨਿਊਜ਼ ਡੈਸਕ : London ਦੇ Heathrow ਹਵਾਈ ਅੱਡੇ ਨੇ ਰੋਜ਼ਾਨਾ ਸਿਰਫ 1 ਲੱਖ ਲੋਕਾਂ ਨੂੰ ਹੀ ਉਡਾਣ ਭਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਕਾਰਨ ਲੰਡਨ ਤੇ ਭਾਰਤ ਵਿਚਾਲੇ ਉਡਾਣਾਂ ਨੂੰ ਪ੍ਰਭਾਵਿਤ ਹੋਈਆਂ ਹਨ। Virgin Airlines ਨੇ ਅੱਜ ਲੰਡਨ ਤੋਂ ਦਿੱਲੀ ਲਈ ਆਪਣੀ ਸਵੇਰ ਦੀ ਉਡਾਣ ਰੱਦ ਕਰ ਦਿੱਤੀ ਹੈ। ਏਅਰ ਇੰਡੀਆ ਨੇ ਲੰਡਨ-ਅਹਿਮਦਾਬਾਦ ਦੀ ਉਡਾਣ ਨੂੰ ਵੀ ਕਈ ਘੰਟੇ ਅੱਗੇ ਵਧਾ ਦਿੱਤਾ ਹੈ। Heathrow ਹਵਾਈ ਅੱਡੇ 'ਤੇ ਇਹ ਪਾਬੰਦੀ 11 ਸਤੰਬਰ ਤੱਕ ਲਾਗੂ ਰਹੇਗੀ, ਜਿਸ ਨਾਲ ਅਗਲੇ ਦੋ ਮਹੀਨਿਆਂ ਤੱਕ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਆਵਾਜਾਈ ਪ੍ਰਭਾਵਿਤ ਰਹਿ ਸਕਦੀ ਹੈ।

ਦੱਸਣਯੋਗ ਹੈ ਕਿ ਹੀਥਰੋ ਬਰਤਾਨ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ। ਏਅਰਪੋਰਟ ਪ੍ਰਸ਼ਾਸਨ ਨੂੰ ਯਾਤਰੀਆਂ ਦੀ ਗਿਣਤੀ ਵੱਧ ਹੋਣ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੀਥਰੋ ਹਵਾਈ ਅੱਡੇ ਦੇ ਫੈਸਲੇ ਨੇ ਕਈ ਏਅਰਲਾਈਨਜ਼ ਨੂੰ ਆਪਣੀਆਂ ਉਡਾਣਾਂ ਰੱਦ ਕਰਨ ਲਈ ਮਜਬੂਰ ਕੀਤਾ ਹੈ ਤੇ ਕੁਝ ਨੂੰ ਆਪਣਾ ਸਮਾਂ ਬਦਲਣਾ ਪਿਆ ਹੈ।