ਜੋਸ਼ੀਮਠ ਚ ਜ਼ਮੀਨ ‘ਤੇ ਧਰੇੜਾ ਪੈਣ ਨਾਲ ਹੋਇਆ ਭਾਰੀ ਨੁਕਸਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰਾਖੰਡ ਦੇ ਜੋਸ਼ੀਮਠ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਮੀਨ ਧੱਸ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਕਿ ਰਾਤ ਨੂੰ ਲੋਕਾਂ ਨੂੰ ਭੁਚਾਲ ਵਾਂਗ ਮਹਿਸੂਸ ਹੁੰਦਾ ਹੈ ਤੇ ਜ਼ਮੀਨ 'ਤੇ ਧਰੇੜਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ । ਮੁੱਖ ਮੰਤਰੀ ਨੇ ਇਨ੍ਹਾਂ ਖੇਤਰਾਂ 'ਚ ਫਸੇ ਲੋਕਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਘਟਨਾ ਕਾਰਨ ਹਾਈਵੇਅ 'ਤੇ ਵੀ ਜਾਮ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਈ ਲੋਕ ਬੇਘਰ ਹੋ ਗਏ ਹਨ।

ਜ਼ਮੀਨ ਧੱਸ ਦੀ ਖ਼ਬਰ PM ਮੋਦੀ ਤੱਕ ਪਹੁੰਚ ਗਈ ਹੈ। PM ਮੋਦੀ ਨੇ ਉਤਰਾਖੰਡ ਦੇ ਜੋਸ਼ੀਮਠ 'ਚ ਹੋਈ, ਇਸ ਘਟਨਾ ਬਾਰੇ ਮੁੱਖ ਮੰਤਰੀ ਪੁਸ਼ਕਰ ਕੋਲੋਂ ਫੋਨ 'ਤੇ ਜਾਣਕਾਰੀ ਲਈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਜੋਸ਼ੀਮਠ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ। ਪ੍ਰਧਾਨ ਮੰਤਰੀ ਨੇ ਫੋਨ 'ਤੇ ਜਾਣਕਾਰੀ ਲਈ ਪਹੁੰਚਿਆ ਕਿ ਕਿੰਨੇ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ….ਕਿੰਨਾ ਨੁਕਸਾਨ ਹੋਇਆ । ਦੱਸ ਦਈਏ ਕਿ ਜੋਸ਼ੀਮਠ ਹਿੰਦੀਆਂ ਦਾ ਇੱਕ ਪਵਿੱਤਰ ਧਾਰਮਿਕ ਸਥਾਨ ਹੈ ।