ਭਾਰੀ ਬਰਸਾਤ ਨੇ ਮਚਾਈ ਤਬਾਹੀ, ਪੋਲਟਰੀ ਫਾਰਮ ਦੀ 3 ਮੰਜ਼ਿਲਾਂ ਡਿੱਗੀ ਇਮਾਰਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਜਿੱਥੇ ਕਈ ਇਲਾਕਿਆਂ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਹੀ ਹੈ ,ਉੱਥੇ ਹੀ ਕਈ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰੇ ਹੋਈ ਭਾਰੀ ਬਰਸਾਤ ਕਾਰਨ ਜਲੰਧਰ ਦੇ ਪਿੰਡ ਨੁੱਸੀ ਕੋਲ ਪੋਲਟਰੀ ਫਾਰਮ ਡਿੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਫਾਰਮ ਦੇ ਮਾਲਕ ਨੇ ਮਨਦੀਪ ਨੇ ਦੱਸਿਆ ਕਿ ਬਰਸਾਤ ਕਾਰਨ ਪੋਲਟਰੀ ਫਾਰਮ ਦੀ 3 ਮੰਜ਼ਿਲਾਂ ਕੰਧ ਡਿੱਗ ਗਈ।

ਜਿਸ ਕਾਰਨ ਕਈ ਮੁਰਗੀਆਂ ਵੀ ਮਰ ਗਈਆਂ ਹਨ ਤੇ ਲੱਖਾਂ ਦਾ ਨੁਕਸਾਨ ਹੋਇਆ ਹੈ । ਇਸ ਘਟਨਾ ਦੌਰਾਨ ਮੁਰਗੀਆਂ ਦੀ ਮੌਤ ਹੋਣ ਕਾਰਨ 6 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ । ਦੱਸਣਯੋਗ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਸਵੇਰੇ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ ,ਕਈ ਥਾਵਾਂ 'ਤੇ ਪਾਣੀ ਦਾ ਪੱਧਰ ਵੱਧਣ ਕਾਰਨ ਸਕੂਲਾਂ ਅੰਦਰ ਪਾਣੀ ਚਲਾ ਗਿਆ ,ਜਿਸ ਕਾਰਨ ਬੱਚੇ ਤੇ ਅਧਿਆਪਕ ਡੁੱਬ ਗਏ ।