ਇਨ੍ਹਾਂ ਸੂਬਿਆਂ ‘ਚ ਪੈ ਸਕਦਾ ਭਾਰੀ ਮੀਂਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਜਲੰਧਰ, ਚੰਡੀਗੜ ,ਅੰਮ੍ਰਿਤਸ, ਲੁਧਿਆਣਾ ਵਿਖੇ ਤੇਜ਼ ਬਾਰਿਸ਼ ਹੋਈ ਹੈ। ਇਸ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਹਫਤੇ ਤੋਂ ਮੌਸਮ ਸਤਗਰਮ ਰਹੇਗਾ। ਪੰਜਾਬ ਹਰਿਆਣਾ ਸਮੇਤ ਹੋਰ ਵੀ ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਮੌਨਸੂਨ ਸੀਜ਼ਨ ਵਿੱਚ ਹੁਣ ਤੱਕ 680.2 ਮਿਲੀਮੀਟਰ ਮੀਂਹ ਪੈ ਚੁੱਕਾ ਹੈ ਇਸ ਦੇ ਨਾਲ ਹੀ ਅਗਲੇ 4 ਦਿਨਾਂ ਦੀ ਗ਼ਲ ਕਰੀਏ ਤਾਂ ਸ਼ਹਿਰ 'ਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਹੋ ਸਕਦਾ ਹੈ ਜਦਕਿ ਘੱਟ ਤੋਂ ਘੱਟ 27 ਡਿਗਰੀ ਹੋ ਸਕਦਾ ਹੈ ਕਿਉਕਿ ਮੌਸਮ 'ਚ ਬਦਲਾਅ ਦਾ ਅਸਰ ਤਾਪਮਾਨ ਦੀ ਗਿਰਾਵਟ 'ਚ ਦੇਖਣ ਨੂੰ ਮਿਲਦਾ ਹੈ।