ਕਈ ਇਲਾਕਿਆਂ ‘ਚ ਹੋਈ ਭਾਰੀ ਬਾਰਿਸ਼, ਜਾਣੋ ਕਿੰਨੇ ਦਿਨ ਰਹੇਗਾ ਮੀਂਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਇਲਾਕਿਆਂ ਵਿਚ ਦੇਰ ਰਾਤ ਤੋਂ ਹੀ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਹੀ ਕਈ ਹਿੱਸਿਆਂ 'ਚ ਦੁਪਹਿਰ ਤੋਂ ਬਾਅਦ ਬੱਦਲ ਰਹੇ ਸਕਦੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਈ ਥਾਵਾਂ 'ਤੇ ਮੀਂਹ ਤੋਂ ਬਾਅਦ ਧੁੱਪ ਵੀ ਨਿਕਲ ਆਈ । ਜਿਸ ਕਾਰਨ ਹੁੰਮਸ ਹੋਰ ਵੱਧ ਗਈ । ਮੌਸਮ ਵਿਭਾਗ ਅਨੁਸਾਰ ਬੀਤੀ ਦਿਨੀਂ 3 ਤੋਂ 7 ਵਜੇ ਤੱਕ ਚੰਡੀਗੜ੍ਹ ਵਿੱਚ 5.5 ਮਿਲੀਮੀਟਰ ਮੀਂਹ ਦਾ ਰਿਕਾਰਡ ਦਰਜ਼ ਕੀਤਾ ਗਿਆ।

ਇਸ ਤੋਂ ਬਾਅਦ ਵੀ ਸਵੇਰੇ 4 ਵਜੇ ਤੋਂ ਭਾਰੀ ਬਾਰਿਸ਼ ਸ਼ੁਰੂ ਹੋ ਗਈ ,ਉੱਥੇ ਹੀ ਪਠਾਨਕੋਟ ਵਿੱਚ 6.8 ਮਿਲੀਮੀਟਰ ,ਪਟਿਆਲਾ 'ਚ 25 ਮਿਲੀਮੀਟਰ ਵਿੱਚ ਮੀਂਹ ਪਿਆ । ਜਲੰਧਰ, ਅੰਮ੍ਰਿਤਸਰ, ਮੋਗਾ, ਸ੍ਰੀ ਮੁਕਤਸਰ ਸਾਹਿਬ ਵਿਖੇ ਤੇਜ਼ ਹਵਾਵਾਂ ਨਾਲ ਸਾਰੀ ਰਾਤ ਤੇ ਹੁਣ ਸਵੇਰੇ ਵੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕਾਲੇ ਬੱਦਲ ਛਾਏ ਰਹਿਣਗੇ ਤੇ ਹਲਕੀ ਬਾਰਿਸ਼ 6 ਜੁਲਾਈ ਤੋਂ 8 ਜੁਲਾਈ ਤੱਕ ਪੈਣ ਦੇ ਆਸਾਰ ਹਨ । ਮੌਸਮ ਵਿਭਾਗ ਵਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ।