ਤੇਜ਼ ਹਵਾਵਾਂ ਨਾਲ ਪਵੇਗਾ ਭਾਰੀ ਮੀਂਹ, ਅਲਰਟ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੇ ਰਾਜਸਥਾਨ ਦੇ ਨਾਲ ਲੱਗਦੇ ਸੂਬਿਆਂ 'ਚ ਅੱਜ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਇਸ ਬਦਲਾਅ ਦਾ ਜ਼ਿਆਦਾ ਅਸਰ ਦੱਖਣੀ -ਪੱਛਮੀ ਰਾਜਸਥਾਨ ਦੇ ਜੋਧਪੁਰ ਵਿੱਚ ਦੇਖਣ ਨੂੰ ਮਿਲ ਸਕਦਾ ਹੈ, ਉੱਥੇ ਹੀ ਪੰਜਾਬ 'ਚ ਜਲੰਧਰ ,ਅੰਮ੍ਰਿਤਸਰ, ਮੋਗਾ, ਮਾਨਸਾ, ਸਰਮਾਲਾ ,ਲੁਧਿਆਣਾ ਸਮੇਤ ਹੋਰ ਵੀ ਇਲਾਕਿਆਂ 'ਚ ਭਾਰੀ ਬਾਰਿਸ਼ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।

ਮੌਸਮ ਵਿਭਾਗ ਵਲੋਂ ਜੈਸਲਮੇਰ ,ਬਾੜਮੇਰ ਤੇ ਜਾਲੋਰ 'ਚ ਔਰੇਜ ਅਲਰਟ ਜਾਰੀ ਕੀਤਾ ਗਿਆ । ਜਾਣਕਾਰੀ ਅਨੁਸਾਰ ਚੱਕਰਵਾਤ ਦਾ ਪ੍ਰਭਾਵ 15 ਜੂਨ ਤੱਕ ਦੇਖਣ ਨੂੰ ਮਿਲੇਗਾ। ਇਸ ਦੌਰਾਨ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਚੰਡੀਗੜ੍ਹ, ਹਰਿਆਣਾ 'ਚ ਅਗਲੇ 5 ਦਿਨਾਂ ਤੱਕ ਬਾਰਿਸ਼ ਕਾਰਨ ਮੌਸਮ ਸੁਹਾਵਣਾ ਰਹੇਗਾ । ਦੱਸ ਦਈਏ ਕਿ ਨਮੀ ਕਾਰਨ ਗਰਮੀ ਹੋਰ ਵੱਧ ਸਕਦੀ ਹੈ ਪਰ ਅਗਲੇ 3 ਦਿਨਾਂ ਤੱਕ ਬਾਰਿਸ਼ ਨਾਲ ਮੌਸਮ ਵਿੱਚ ਬਦਲਾਅ ਹੋ ਸਕਦਾ ਹੈ ।