ਪਾਕਿਸਤਾਨ ‘ਚ ਜ਼ਬਰਦਸਤ ਮੀਂਹ ਨਾਲ ਹੜ, 15 ਹੋਰ ਲੋਕਾਂ ਦੀ ਗਈ ਜਾਨ

by jaskamal

ਨਿਊਜ਼ ਡੈਸਕ 3 ਅਗਸਤ (ਸਿਮਰਨ) : ਪਾਕਿਸਤਾਨ ਦੇ ਬਲੋਚਿਸਤਾਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਲੋਚਿਸਤਾਨ 'ਚ ਪੈ ਰਹੇ ਮੀਹ ਅਤੇ ਹੜ ਆਉਣ ਨਾਲ ਲਗਾਤਾਰ ਲੋਕਾਂ ਦੀਆਂ ਮੌਤ ਹੋ ਰਹੀਆਂ ਹਨ। ਮਰਨ ਵਾਲੇ ਲੋਕਾਂ ਦੀ ਗਿਣਤੀ ਹੁਣ 15 ਹੋ ਗਈ ਹੈ। ਇਸ ਮੀਂਹ ਨਾਲ ਪਾਕਿਸਤਾਨ ਦੇ ਕਈ ਜਿਲ੍ਹੇ ਪ੍ਰਭਾਵਿਤ ਹੋਏ ਹਨ ਤੇ ਲੋਕਾਂ ਦੇ ਘਰ ਵੀ ਤਹਿ-ਨਹਿਸ ਹੋ ਗਏ ਹਨ।

ਓਥੇ ਹੀ ਹੜ ਆਉਣ ਦੇ ਕਾਰਨ ਪ੍ਰਭਾਵਿਤ ਇਲਾਕਿਆਂ 'ਚ ਰਹਿ ਰਹੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਾਂ 'ਤੇ ਖਾਨ ਪੀਣ ਦਾ ਸਮਾਨ ਖਤਮ ਹੋ ਗਿਆ ਹੈ ਜਿਸ ਨਾਲ ਲੋਕਾਂ ਨੂੰ ਗੁਜ਼ਾਰਾ ਕਰਨ ਦੇ ਵਿਚ ਦਿੱਕਤਾਂ ਆ ਰਹੀਆਂ ਹਨ। ਦੁਕਾਨਾਂ ਤੱਕ ਖਤਮ ਹੋਈ ਸਮਗਰੀ ਨਹੀਂ ਪਹੁੰਚ ਰਹੀ ਜਿਸ ਨਾਲ ਫੱਸੇ ਹੋਏ ਲੋਕਾਂ ਨੂੰ ਮੁਸ਼ਕਿਲ ਆ ਰਹੀਆਂ ਹਨ। ਓਥੇ ਹੀ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਸਮੇਂ ਸਿਰ ਦੁਕਾਨਾਂ 'ਤੇ ਸਮਾਨ ਨਾ ਪਹੁੰਚਿਆ ਤਾ ਸਥਿਤੀ ਹੋਰ ਵਿਗੜ ਸਕਦੀ ਹੈ।