ਕੈਨੇਡਾ ‘ਚ ਭਾਰੀ ਬਰਫ਼ਬਾਰੀ ਨੇ ਮਚਾਈ ਤਬਾਹੀ, ਵਾਪਰੇ ਕਈ ਹਾਦਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਸੂਬੇ ਓਟਾਰੀਓ 'ਚ ਭਾਰੀ ਬਰਫਬਾਰੀ ਕਾਰਨ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਪੁਲਿਸ ਅਨੁਸਾਰ ਹੁਣ ਤੱਕ 100 ਤੋਂ ਵੱਧ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਚੁਕੀਆਂ ਹਨ ਪਰ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਸਾਹਮਣੇ ਆਈ ਹੈ । ਬਰਫ਼ੀਲੇ ਤੂਫ਼ਾਨ ਕਾਰਨ ਕਈ ਲੋਕਾਂ ਦੇ ਘਰਾਂ ਦੀ ਬਿਜਲੀ ਠੱਪ ਹੋ ਚੁੱਕੀ ਹੈ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਾਰਨ ਪੈ ਰਿਹਾ ਹੈ।

ਦੱਸਿਆ ਜਾ ਰਿਹਾ ਕਿ ਨਿਆਗਰਾ ਦੇ ਕੋਲ ਅਮਰੀਕਾ ਜਾਣ ਵਾਲੇ ਪੁਲ ਨੂੰ ਖ਼ਰਾਬ ਮੌਸਮ ਕਾਰਨ ਬੰਦ ਕਰ ਦਿੱਤਾ ਗਿਆ । ਜਾਣਕਾਰੀ ਅਨੁਸਾਰ ਬਰਫ਼ਬਾਰੀ ਕਾਰਨ ਹਵਾਈ ਉਡਾਣਾਂ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹਨ । ਓਟਾਰੀਓ ਦੇ ਕਈ ਖੇਤਰਾਂ ਵਿੱਚ 7 ਤੋਂ 9 ਇੰਚ ਤੱਕ ਬਰਫ਼ ਪੈਣ ਦੀ ਸੂਚਨਾ ਮਿਲ ਰਹੀ ਹੈ ।ਕੈਨੇਡਾ 'ਚ ਇਸ ਸਮੇ ਠੰਡੀਆਂ ਹਵਾਵਾਂ ਤੇ ਬਰਫ਼ਬਾਰੀ ਕਾਰਨ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ।