ਹੈਲੀਕਾਪਟਰ ਹਾਦਸੇ ’ਚ 6 ਵਿਅਕਤੀਆਂ ਦੀ ਮੌਤ

by jaskamal

ਨਿਊਜ਼ ਡੈਸਕ: ਪੱਛਮੀ ਵਰਜੀਨੀਆ 'ਚ ਬੀਤੇ ਦਿਨ ਇਕ ਹੈਲੀਕਾਪਟਰ ਹਾਦਸੇ ’ਚ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਐਮਰਜੈਂਸੀ ਪ੍ਰਬੰਧਨ ਬਾਰੇ ਲੋਗਾਨ ਕਾਊਂਟੀ ਦਫ਼ਤਰ ਦੇ ਸੰਚਾਲਨ ਮੁਖੀ ਰੇਅ ਬਰਾਇੰਟ ਨੇ ਦੱਸਿਆ ਕਿ ਵੀਅਤਨਾਮ ਯੁੱਗ ਦਾ ਹੈਲੀਕਾਪਟਰ ਲੋਗਾਨ ਹਵਾਈ ਅੱਡੇ ’ਤੇ ਆਧਾਰਿਤ ਸੀ, ਜਿਸ ਦਾ ਇਸਤੇਮਾਲ ਸੈਰ-ਸਪਾਟੇ ਦੀਆਂ ਉਡਾਣਾਂ ਲਈ ਕੀਤਾ ਜਾਂਦਾ ਸੀ। ਉਕਤ ਦਫ਼ਤਰ ਦੇ ਡਿਪਟੀ ਡਾਇਰੈਕਟਰ ਸੋਨਯਾ ਪੋਰਟਰ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਸਵਾਰ ਸਾਰੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਕਿਹਾ ਕਿ ਬੈੱਲ ਯੂਐੱਚ-1ਬੀ ਹੈਲੀਕਾਪਟਰ ਸ਼ਾਮ 5 ਵਜੇ ਦੇ ਕਰੀਬ ਲੋਗਾਨ ਕਾਊਂਟੀ 'ਚ ਰੂਟ ਨੰਬਰ 17 ਨੇੜੇ ਹਾਦਸਾਗ੍ਰਸਤ ਹੋਇਆ। ਉਕਤ ਸੜਕ ਘੱਟੋ-ਘੱਟ 24 ਘੰਟਿਆਂ ਲਈ ਬੰਦ ਰਹਿਣ ਦਾ ਅਨੁਮਾਨ ਹੈ। -ਏਪੀ