ਇਨ੍ਹਾਂ ਆਸਾਨ ਤਰੀਕਿਆਂ ਨਾਲ ਪੈਨਸ਼ਨਰ ਜਮ੍ਹਾ ਕਰਾ ਸਕਦੇ ਹਨ ਆਪਣਾ ਜੀਵਨ ਪ੍ਰਮਾਣ ਪੱਤਰ, ਆਖਰੀ ਤਰੀਕ 30 ਨਵੰਬਰ

by jaskamal

ਨਵੀਂ ਦਿੱਲੀ (ਜਸਕਮਲ) : 1 ਨਵੰਬਰ ਤੋਂ 30 ਨਵੰਬਰ ਤਕ ਸਰਕਾਰੀ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਜਾਰੀ ਰੱਖਣ ਲਈ ਸਾਲਾਨਾ ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦੀ ਲੋੜ ਪੈਂਦੀ ਹੈ। ਇਹ ਸਰਟੀਫਿਕੇਟ ਜਮ੍ਹਾ ਕਰਨ ਦੀ ਆਖਰੀ ਮਿਤੀ 30 ਨਵੰਬਰ ਹੈ। 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੈਨਸ਼ਨਰ 1 ਅਕਤੂਬਰ ਤੋਂ ਜੀਵਨ ਸਰਟੀਫਿਕੇਟ ਜਮ੍ਹਾ ਕਰਵਾ ਸਕਦੇ ਹਨ।

ਇਸ ਤਰ੍ਹਾਂ ਇਨ੍ਹਾਂ ਪੈਨਸ਼ਨਰਾਂ ਨੂੰ ਆਪਣਾ ਸਾਲਾਨਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਦੋ ਮਹੀਨੇ ਦਾ ਸਮਾਂ ਮਿਲਦਾ ਹੈ। ਪੈਨਸ਼ਨ ਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ 20 ਸਤੰਬਰ, 2021 ਨੂੰ ਇਕ ਦਫ਼ਤਰੀ ਮੈਮੋਰੰਡਮ ਜਾਰੀ ਕੀਤਾ ਹੈ, ਜਿਸ 'ਚ ਪੈਨਸ਼ਨਰ ਵੱਖ-ਵੱਖ ਤਰੀਕਿਆਂ ਨਾਲ ਸਾਲਾਨਾ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਕਰ ਸਕਦਾ ਹੈ। ਇਹਬੈਂਕ ਜਾਂ ਡਾਕਘਰ ਜਾ ਕੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਜੀਵਨ ਪ੍ਰਮਾਣ ਪੱਤਰ ਆਨਲਾਈਨ ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਪੈਨਸ਼ਨਰ ਜੀਵਨ ਪ੍ਰਮਾਣ ਪੋਰਟਲ https://jeevanpramaan.gov.in/ 'ਤੇ ਲਾਗਇੰਨ ਕਰ ਕੇ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾ ਸਕਦੇ ਹਨ। ਪੈਨਸ਼ਨਰਾਂ ਨੂੰ ਪੋਰਟਲ ਤੋਂ ਜੀਵਨ ਪ੍ਰਮਾਣ ਐਪ ਨੂੰ ਡਾਊਨਲੋਡ ਕਰਨਾ ਪਵੇਗਾ। ਇਸ ਤੋਂ ਇਲਾਵਾ ਫਿੰਗਰਪ੍ਰਿੰਟ ਜਮ੍ਹਾਂ ਕਰਵਾਉਣ ਲਈ UIDAI ਵੱਲੋਂ ਲਾਜ਼ਮੀ ਟੂਲ ਦੀ ਵੀ ਜ਼ਰੂਰਤ ਹੈ। ਫਿੰਗਰਪ੍ਰਿੰਟ ਡਿਵਾਈਜ਼ ਨੂੰ OTG ਕੇਬਲ ਰਾਹੀਂ ਮੋਬਾਈਲ ਫੋਨ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ।