ਥਾਈਰਾਇਡ ਦੇ ਪੀੜਤ ਵਿਅਕਤੀ ਧਿਆਨ ’ਚ ਰੱਖਣ ਇਹ ਟਿਪਸ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਥਾਇਰਾਈਡ ਹਾਰਮੋਨ ਦੀ ਜ਼ਿਆਦਾ ਮਾਤਰਾ ਹੋਣ ਨਾਲ ਵੀ ਭਾਰ ਵਧਦਾ ਹੈ। ਭਾਰਤ ਵਿਚ ਰਹਿਣ ਵਾਲੇ ਕਰੀਬ 42 ਲੱਖ ਲੋਕ ਥਾਈਰਾਇਡ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਨੂੰ ਭਾਰ ਘਟਾਉਣ ਵਿਚ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੀੜਤ ਵਿਅਕਤੀ ਥਾਈਰਾਈਡ ਹਾਰਮੋਨ ਦੀ ਕਮੀ ਕਾਰਨ ਕੈਲਰੀ ਖਪਤ ਨਹੀਂ ਕਰ ਸਕਦਾ ਜਿਸ ਕਾਰਨ ਉਸ ਦਾ ਭਾਰ ਵੱਧ ਜਾਂਦਾ ਹੈ। ਥਾਈਰਾਈਡ ਤੋਂ ਪੀੜਤ ਵਿਅਕਤੀ ਜੇਕਰ ਸਹੀ ਸਮੇਂ ਤੇ ਸਹੀ ਭੋਜਨ ਖਾਵੇ ਤਾਂ ਉਸ ਦਾ ਭਾਰ ਘੱਟ ਸਕਦਾ ਹੈ ਹਾਲਾਂਕਿ ਇਸ ਦੌਰਾਨ ਕੁੱਝ ਗੱਲਾਂ ਵਲ ਧਿਆਨ ਰੱਖਣ ਦੀ ਜ਼ਰੂਰਤ ਹੈ।

ਇਸ ਵਾਸਤੇ ਵਧੀਆ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਥਾਈਰਾਇਡ ਦਾ ਪੱਧਰ ਵੱਧ ਹੋਵੇ ਜਾਂ ਘੱਟ ਭੋਜਨ ਹਮੇਸ਼ਾ ਸੰਤੁਲਿਤ ਹੀ ਖਾਣਾ ਚਾਹੀਦਾ ਹੈ। ਸੇਲੇਨੀਅਮ ਅਤੇ ਆਇਉਡੀਨ ਦੀ ਕਮੀ ਨਾਲ ਸਰੀਰ ਵਿਚ ਥਾਈਰਾਇਡ ਦੀ ਕਾਰਜ ਪ੍ਰਣਾਲੀ ਸਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦੀ ਹੈ।

ਭੋਜਨ 'ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਸੇਲੇਨੀਅਮ ਅਤੇ ਆਇਉਡੀਨ ਵਰਗੇ ਜ਼ਰੂਰੀ ਤੱਤਾਂ ਨਾਲ ਭਰਪੂਰ ਹੋਣ ਜਿਵੇਂ ਕਿ ਅੰਡੇ, ਸੈਲਮਾਨ ਮੱਛੀ, ਸੂਰਜਮੁਖੀ ਦੇ ਬੀਜ, ਸੀਫ਼ੂਡ ਆਦਿ। ਅਨਾਜ ਸਬਜ਼ੀਆਂ ਤੇ ਦਾਲ ਵਰਗਾ ਸੰਤੁਲਿਤ ਭੋਜਨ ਖਾਣ ਨਾਲ ਤੁਹਾਨੂੰ ਲੰਮੇ ਸਮੇਂ ਤਕ ਪੇਟ ਭਰਿਆ ਭਰਿਆ ਮਹਿਸੂਸ ਹੋਵੇਗਾ ਅਤੇ ਇਸ ਨਾਲ ਜ਼ਿਆਦਾ ਭੋਜਨ ਖਾਣ ਤੋਂ ਵੀ ਬਚਿਆ ਜਾ ਸਕਦਾ ਹੈ।

More News

NRI Post
..
NRI Post
..
NRI Post
..