ਇਸ ਤਰ੍ਹਾਂ ਕਰੋ ਰਜਿਸਟੇ੍ਰਸ਼ਨ,ਕੋਰੋਨਾ ਵੈਕਸੀਨ ਦੇ ਟੀਕਾਕਰਨ ਵਾਸਤੇ ਅਤੇ ਇਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਪਹਿਲ..!

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ) : ਅਖੀਰਲੇ ਪੜਾਵ ਤੇ ਕੋਰੋਨਾ ਵੈਕਸੀਨ ਟੀਕਾਕਰਨ ਦੀ ਤਿਆਰੀ । ਪਹਿਲੇ ਪੜਾਅ ’ਚ 30 ਕਰੋੜ ਲੋਕਾਂ ਨੂੰ ਜੁਲਾਈ 2021 ਤਕ ਵੈਕਸੀਨ ਦੀਆਂ ਦੋ ਖੁਰਾਕ ਦਿੱਤੀਆਂ ਜਾਣੀਆਂ ਹਨ। ਆਕਸਫੋਰਡ-ਅਸਟ੍ਰਾਜੇਨੇਕਾ ਦੀ ਵੈਕਸੀਨ ਕੋਵੀਸ਼ੀਲਡ ਨੂੰ ਐਮਰਜੈਂਸੀ ਪ੍ਰਯੋਗ ਦੀ ਮਨਜ਼ੂਰੀ ਮਿਲ ਗਈ ਹੈ ਪਰ ਉਸ ਨੇ ਜੁਲਾਈ ਤਕ ਮਹਿਜ 30 ਕਰੋੜ ਖ਼ੁਰਾਕ ਹੀ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਇਨ੍ਹਾਂ ਨੂੰ ਮਿਲੇਗੀ ਪਹਿਲ :

ਸਰਕਾਰੀ ਤੇ ਨਿੱਜੀ ਖੇਤਰ ’ਚ ਇਕ ਕਰੋੜ ਸਿਹਤ ਕਰਮੀਆਂ ਨੂੰ ਟੀਕਾਕਰਨ ’ਚ ਪਹਿਲ ਦਿੱਤੀ ਜਾਵੇਗੀ। ਹਾਲਾਂਕਿ ਇਸ ਲਈ ਨੈਸ਼ਨਲ ਐਕਸਪਰਟ ਗਰੁੱਪ ਆਨ ਵੈਕਸੀਨ ਐਡਮਿਨਿਸਟੇ੍ਰਸ਼ਨ ਫਾਰ ਕੋਵਿਡ-19 ਦੀ ਸਿਫਾਰਿਸ਼ ਅਹਿਮ ਹੋਵੇਗੀ। ਪਹਿਲੀ ਸ਼ੈ੍ਰਣੀ ’ਚ ਬਾਲ ਵਿਕਾਸ ਸੇਵਾ ਕਰਮੀ, ਨਰਸ, ਸੁਪਰਵਾਈਜਰ, ਮੈਡੀਕਲ ਅਧਿਕਾਰੀ, ਪੈਰਾਮੈਡੀਕਲ ਸਟਾਫ, ਸਪੋਰਟ ਸਟਾਫ ਤੇ ਵਿਦਿਆਰਥੀ ਸ਼ਾਮਲ ਹੋਣਗੇ। ਇਨ੍ਹਾਂ ਦੇ ਅੰਕੜਿਆਂ ਇਕੱਠੇ ਕੀਤਾ ਜਾ ਰਹੇ ਹਨ।
ਇਸ ਤਰ੍ਹਾਂ ਕਰੋ ਰਜਿਸਟੇ੍ਰਸ਼ਨ : ਕੋਵਿਨ ਵੈੱਬਸਾਈਟ ’ਤੇ ਜਾ ਕੇ ਖ਼ੁਦ ਦੀ ਰਜਿਸਟੇ੍ਰਸ਼ਨ ਕਰਵਾਓ। ਇਸ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਫੋਟੋਆਂ ਪਛਾਣ ਪੱਤਰ ਜਾਂ ਆਧਾਰ ਅਪਲੋਡ ਕਰੋ। ਬਾਓਮੈਟ੍ਰਿਕ ਜਾਂ ਓਟੀਪੀ ਪ੍ਰਣਾਲੀ ਰਾਹੀਂ ਇਸ ਦੀ ਪੁਸ਼ਟੀ ਕੀਤੀ ਜਾਵੇਗੀ।