BSF ਜਵਾਨਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਹੋਈ ਬਰਾਮਦ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਭਾਰਤ -ਪਾਕਿ ਸਰਹੱਦ 'ਤੇ BSF ਜਵਾਨਾਂ ਨੂੰ ਚੈਕਿੰਗ ਦੋਰਾਨ 100 /100 ਗ੍ਰਾਮ ਦੇ 14 ਪੈਕਟ ਹੈਰੋਇਨ ਦੇ ਬਰਾਮਦ ਹੋਏ ਹਨ। BSF ਅਧਿਕਾਰੀਆਂ ਨੇ ਕਿਹਾ ਕਿ ਅੱਜ ਸਵੇਰੇ ਚੈਕਿੰਗ ਟੀਮ ਵਲੋਂ BOP ਜਗਦੀਸ਼ ਇਲਾਕੇ 'ਚ ਆਉਣ ਜਾਣ ਵਾਲੇ ਵਿਅਕਤੀ ਦੇ ਪੈਰਾਂ ਦੇ ਨਿਸ਼ਾਨਾ ਤੋਂ ਬਾਅਦ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਪਾਰਟੀ ਨੂੰ 14 ਪੈਕੇਟ ਹੈਰੋਇਨ ਦੇ ਬਰਾਮਦ ਹੋਏ, ਹਰ ਪੈਕੇਟ ਵਿੱਚ 100/100 ਗ੍ਰਾਮ ਹੈਰੋਇਨ ਸੀ। BSF ਜਵਾਨਾਂ ਨੇ ਕਿਹਾ ਇਹ ਪੈਕੇਟ ਕਿਸ ਵਿਅਕਤੀ ਨੇ ਇੱਥੇ ਲਿਆਂਦਾ ਤੇ ਅੱਗੇ ਕਿਸ ਨੂੰ ਸਪਲਾਈ ਕਰਨਾ ਸੀ, ਇਸ ਬਾਰੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ । ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ।

More News

NRI Post
..
NRI Post
..
NRI Post
..