ਕ੍ਰਿਸ਼ਨਾ (ਨੇਹਾ) : ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ 'ਚ ਇੰਜੀਨੀਅਰਿੰਗ ਕਾਲਜ ਦੇ ਗਰਲਜ਼ ਹੋਸਟਲ ਦੇ ਵਾਸ਼ਰੂਮ (ਟਾਇਲਟ) 'ਚ ਗੁਪਤ ਕੈਮਰਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਕੈਮਰਿਆਂ ਰਾਹੀਂ ਕੁਝ ਵੀਡੀਓ ਰਿਕਾਰਡ ਕਰਕੇ ਵੇਚੇ ਗਏ। ਇਹ ਘਟਨਾ ਕ੍ਰਿਸ਼ਨਨ ਜ਼ਿਲ੍ਹੇ ਦੇ ਗੁਡਲਾਵੇਲੇਰੂ ਇੰਜੀਨੀਅਰਿੰਗ ਕਾਲਜ ਦੀ ਹੈ। ਜਾਣਕਾਰੀ ਮੁਤਾਬਕ ਵਿਦਿਆਰਥਣਾਂ ਨੂੰ ਵੀਰਵਾਰ ਸ਼ਾਮ ਨੂੰ ਗੁਪਤ ਕੈਮਰੇ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਮਾਮਲੇ ਨੂੰ ਲੈ ਕੇ ਵਿਦਿਆਰਥਣਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥਣਾਂ ਨੇ ਇਸ ਮਾਮਲੇ 'ਤੇ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਸ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ 'ਚ ਲੜਕਿਆਂ ਦੇ ਹੋਸਟਲ ਦੇ ਸੀਨੀਅਰ ਵਿਦਿਆਰਥੀ ਵਿਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਬੀ.ਟੈਕ ਦੇ ਆਖਰੀ ਸਾਲ ਦਾ ਵਿਦਿਆਰਥੀ ਹੈ, ਉਸ ਦਾ ਲੈਪਟਾਪ ਜ਼ਬਤ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਗਰਲਜ਼ ਹੋਸਟਲ ਦੇ ਵਾਸ਼ਰੂਮ ਤੋਂ 300 ਤੋਂ ਵੱਧ ਫੋਟੋਆਂ ਅਤੇ ਵੀਡੀਓਜ਼ ਲੀਕ ਹੋਈਆਂ ਸਨ ਅਤੇ ਕੁਝ ਵਿਦਿਆਰਥਣਾਂ ਨੇ ਵਿਜੇ ਤੋਂ ਇਹ ਵੀਡੀਓ ਖਰੀਦੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬੈਂਗਲੁਰੂ ਵਿੱਚ ਇੱਕ ਥਰਡ ਵੇਵ ਕੌਫੀ ਦੇ ਵਾਸ਼ਰੂਮ ਵਿੱਚ ਇੱਕ ਕੈਮਰਾ ਮਿਲਿਆ ਸੀ। ਮੁਲਜ਼ਮ ਨੇ ਸਮਾਰਟਫੋਨ ਨੂੰ ਵਾਸ਼ਰੂਮ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਦੋਸ਼ੀ ਨੇ ਫੋਨ ਨੂੰ ਫਲਾਈਟ ਮੋਡ 'ਚ ਛੁਪਾ ਲਿਆ ਸੀ। ਬਾਅਦ ਵਿੱਚ ਪਤਾ ਲੱਗਾ ਕਿ ਫ਼ੋਨ ਕਿਸੇ ਮੁਲਾਜ਼ਮ ਦਾ ਸੀ।