CM ਮਾਨ ਦੇ ਆਉਣ ਤੋਂ ਪਹਿਲਾ ਹਾਈ ਅਲਰਟ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾ ਲੁਧਿਆਣਾ ਵਿੱਚ ਹਾਈ ਅਲਰਟ ਜਾਰੀ ਕੀਤਾ ਹੈ। ਜਿਸ ਦੇ ਤਹਿਤ ਜਗ੍ਹਾ ਜਗ੍ਹਾ ਤੇ ਨਾਕੇ ਬੰਦੀ ਕੀਤੀ ਗਈ ਹੈ। ਦੱਸ ਦਈਏ ਲੁਧਿਆਣਾ ਦੇ ਵੱਖ ਵੱਖ ਥਾਣਿਆਂ ਦੇ ਬਾਹਰ ਨੈੱਟ ਦੇ ਜਾਲ ਲੱਗਾ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵਤ ਮਾਨ ਦੇ ਵਲੋਂ ਝੰਡੇ ਦੀ ਰਸਮ ਨੂੰ ਅਦਾ ਕੀਤਾ ਜਾਵੇਗਾ। ਇਸ ਨੂੰ ਲੈ ਕੇ ਖ਼ੁਫ਼ੀਆ ਏਜੰਸੀਆ ਵਲੋਂ ਅਲਰਟ ਜਾਰੀ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਪੁਲਿਸ ਨੇ ਕੈਮਰਿਆਂ ਦੀ ਮਦਦ ਤੇ ਪੀਸੀ ਆਰ, ਵੱਖ ਵੱਖ ਇਲਾਕਿਆਂ ਵਿੱਚ ਪੁਲਿਸ ਦੀਆਂ ਟੁਕੜਿਆਂ ਨੂੰ ਤੈਨਾਤ ਕੀਤਾ ਗਿਆ ਹੈ। ਦੱਸ ਦਈਏ ਕਿ ਸਾਰੀਆਂ ਸਰਕਾਰੀ ਇਮਾਰਤਾਂ ਦੇ ਬਾਹਰ ਪੁਲਿਸ ਸਕਿਉਰਿਟੀ ਦੇ ਪ੍ਰਬੰਧ ਕੀਤੇ ਗਏ ਹਨ।

ADGP ਸੁਭਮ ਅਗਰਵਾਲ ਨੇ ਕਿਹਾ ਕਿ 15 ਅਗਸਤ ਨੂੰ ਲੈ ਕੇ ਪੁੱਖਤਾ ਇੰਤਜਾਮ ਕੀਤੇ ਗਏ ਹਨ। ਲੁਧਿਆਣਾ ਨੂੰ ਅਲਰਟ ਤੇ ਰੱਖਦੇ ਹੋਏ ਵੱਖ ਵੱਖ ਜਗ੍ਹਾ ਤੇ ਚੈਕਿੰਗ ਅਭਿਆਨ ਤੇ ਪੁਲਿਸ ਸਟੇਸ਼ਨਾਂ ਦੇ ਬਾਹਰ ਨੈੱਟ ਵਾਲੇ ਜਾਲ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਰੁਟੀਨ ਮੁਹਿੰਮ ਹੈ। ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾ ਸਾਰੇ ਇੰਤਜਾਮ ਪੁੱਖਤਾ ਕੀਤੇ ਜਾ ਰਹੇ ਹਨ।