Report – ਹਾਈ ਕੈਲੋਰੀ ਭੋਜਨ ਹੋ ਸਕਦਾ ਹੈ ਸਿਹਤ ਲਈ ਨੁਕਸਾਨਦੇਅ

by mediateam
ਵਾਸਿੰਗਟਨ, 27 ਅਪ੍ਰੈਲ ( MEDIA NRI )

ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਵੀ ਅਸੀਂ ਤਨਾਵ ਮਹਿਸੂਸ ਕਰਦੇ ਹਾਂ ਤਾਂ ਹਾਈ ਕੈਲੋਰੀ ਵਾਲਾ ਭੋਜਨ ਸਾਨੂੰ ਸੁਕੂਨ ਦਿੰਦਾ ਹੈ ,ਹਾਲ ਹੀ ਦੇ ਵਿਚ ਹੋਈ ਇਕ ਸਟੱਡੀ ਵਿਚ ਪਤਾ ਲਗਾ ਹੈ ਕਿ ਹਾਈ ਕੈਲੋਰੀ ਭੋਜਨ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ  ਰਿਸਰਚਰਜ਼ ਦੀ ਟੀਮ ਨੇ ' ਏਨੀਮਲ ਮੋਡਲ' ਤੇ ਸਟਡੀ ਦੌਰਾਨ ਇਹ ਪਤਾ ਲਗਾਇਆ ਕੇ ਤਨਾਵ ਵਿਚ ਲਿਆ ਗਿਆ  ਹਾਈ ਕੈਲੋਰੀ ਭੋਜਨ ਅਗਰ ਤਨਾਵ ਮੁਕਤ ਹਾਲਤ ਵਿਚ ਲਿਆ ਜਾਵੇ ਤਾਂ ਇਹ ਘਟ ਨੁਕਸਾਨਦੇਅ ਹੁੰਦਾ ਹੈ , ਓਨਾ ਨੇ ਦਿਮਾਗ ਵਿਚ ਇਕ  ਅਜਿਹਾ ' ਮੋਲੇਕਯੁਲਰ ਰਸਤੇ' ਦਾ ਪਤਾ ਲਗਾਇਆ ਜੋ ਕੇ ਇਨਸੂਲਿਨ ਦੁਆਰਾ ਕੰਟ੍ਰੋਲ ਕੀਤਾ ਜਾਂਦਾ ਹੈ ਅਤੇ ਮੋਟਾਪੇ ਵਿਚ ਸਹਾਈ ਹੁੰਦਾ ਹੈ।



ਸਟਡੀ ਦੇ ਮੁੱਖ ਰਿਸਰਚਰ ਹਰਬਰਟ ਹਰਜ਼ੋਗ ਨੇ 'ਜਨਰਲ ਆਫ ਸੈੱਲ  ਮੇਟਾਬੋਲੀਜ਼ਮ ' ਵਿਚ ਦਸਿਆ ਕੇ ਸਾਇੰਸਟਿਸਟਜ਼ ਨੇ ਇਕ ਐਨ . ਪੀ. ਵਾਈ. ਮੋਲੇਕਿਊਲ ਦੀ ਰਿਸਰਚ ਕੀਤੀ ਜੋ ਕੇ ਦਿਮਾਗ ਵਲੋਂ ਕੁਦਰਤੀ ਤੌਰ ਤੇ ਬਣਦਾ ਹੈ ਅਤੇ ਇਹੀ ਭਾਰ ਵਧਾਉਣ ਵਿਚ ਮਦਦ ਕਰਦਾ ਹੈ। ਜਦੋਂ ਚੂਹਿਆਂ ਵਿਚ ਐਨ. ਪੀ. ਵਾਈ. ਦੀ ਸਪਲਾਈ ਰੋਕੀ ਗਈ ਤਾਂ ਤਨਾਵ ਅਤੇ ਤਨਾਵ ਮੁਕਤ ਹਾਲਤਾਂ ਵਿਚ ਹਾਈ ਕੈਲੋਰੀ ਭੋਜਨ ਦਾ ਸੇਵਨ ਕਰਨ ਤੇ ਭਾਰ ਵਧਣ ਦੀ ਗਤੀ ਇਕੋ ਜਿਹੀ ਸੀ। ਐਨ. ਪੀ. ਵਾਈ. ਦਿਮਾਗ ਦੇ ਅਮਿਗਡਾਲਾ ਹਿੱਸੇ ਵਿਚ ਹੁੰਦਾ ਹੈ ਅਤੇ ਏਨਾ ਵਿਚ ਇਨਸੂਲਿਨ ਲਈ ਰਿਸੈਪਟਰਸ ਹੁੰਦੇ ਨੇ।ਇਨਸੂਲਿਨ ਹੀ ਮਨੁੱਖੀ  ਸਰੀਰ ਵਿਚ ਖਾਣਾ ਕੰਟ੍ਰੋਲ ਕਰਦਾ ਹੈ।

ਜਦੋਂ ਤਨਾਵ ਵਿਚ ਹਾਈ ਕੈਲੋਰੀ ਭੋਜਨ ਖਾਦਾ ਜਾਂਦਾ ਹੈ ਤਾਂ ਇਨਸੂਲਿਨ 10 ਗੁਣਾ ਜਿਆਦਾ ਮਾਤਰਾ ਵਿਚ ਰਿਲੀਜ ਹੁੰਦੀ ਹੈ ਅਤੇ ਐਨ ਪੀ ਵਾਈ ਏਨੀ ਜ਼ਯਾਦਾ ਮਾਤਰਾ ਵਿਚ ਇਨਸੂਲਿਨ ਨੂੰ ਸਟੋਰ ਨਈ ਕਰ ਪਾਉਂਦੇ ਤੇ ਇਹ ਫੇਰ ਮੋਟਾਪੇ ਦਾ ਕਾਰਨ ਬਣਦੀ ਹੈ ,ਸਿੱਧੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਤਨਾਵ,ਇਨਸੂਲਿਨ, ਹਾਈ ਕੈਲੋਰੀ ਭੋਜਨ ਅਤੇ ਐਨ. ਪੀ. ਵਾਈ. ਮੋਟਾਪੇ ਦਾ ਅਸਲੀ ਕਾਰਨ ਹੈ , ਸਟਡੀ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਪਹਿਲਾ ਦੇ ਮੁਕਾਬਲੇ ਹੁਣ ਇਨਸੂਲਿਨ ਦਾ ਪ੍ਰਭਾਵ ਦਿਮਾਗ ਤੇ ਜ਼ਿਆਦਾ ਵਧ ਗਿਆ ਹੈ।