ਪ੍ਰੇਮ ਵਿਆਹ ‘ਤੇ ਹਾਈਕੋਰਟ ਦਾ ਵੱਡਾ ਫੈਸਲਾ; ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਾਈਕੋਰਟ ਨੇ ਆਪਣੇ ਅਹਿਮ ਹੁਕਮ 'ਚ ਕਿਹਾ ਹੈ ਕਿ ਪ੍ਰੇਮ ਵਿਆਹ ਕਰਨ ਨਾਲ ਪਿਓ-ਧੀ ਦਾ ਰਿਸ਼ਤਾ ਖਤਮ ਨਹੀਂ ਹੋ ਜਾਂਦਾ। ਵਿਆਹ ਤੋਂ ਬਾਅਦ ਵੀ ਉਹ ਧੀ ਲਈ ਪਿਤਾ ਹੀ ਰਹੇਗਾ। ਦਰਅਸਲ ਹੋਸ਼ੰਗਾਬਾਦ ਨਿਵਾਸੀ ਫੈਜ਼ਲ ਖਾਨ ਨੇ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਸ ਦੀ ਪ੍ਰੇਮਿਕਾ, ਜੋ ਕਿ ਹਿੰਦੂ ਹੈ, ਨੂੰ ਨਾਰੀ ਨਿਕੇਤਨ 'ਚ ਜ਼ਬਰਦਸਤੀ ਰੱਖਿਆ ਗਿਆ ਹੈ।

ਲੜਕੀ ਘਰ ਛੱਡ ਕੇ ਉਸ ਨਾਲ ਰਹਿਣ ਲੱਗ ਪਈ ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਰਿਪੋਰਟ ਤੋਂ ਬਾਅਦ ਨੌਜਵਾਨ ਤੇ ਲੜਕੀ ਦੋਵਾਂ ਨੇ ਥਾਣੇ 'ਚ ਹਾਜ਼ਰ ਹੋ ਕੇ ਆਪਣੀ ਮਰਜ਼ੀ ਨਾਲ ਇਕੱਠੇ ਰਹਿਣ ਦੀ ਗੱਲ ਮੰਨ ਲਈ ਸੀ। ਪੁਲਿਸ ਨੇ ਦੋਵਾਂ ਨੂੰ ਐਸਡੀਐਮ ਕੋਲ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਸੀ, ਜਿੱਥੋਂ ਬਿਨਾਂ ਕਿਸੇ ਜਾਣਕਾਰੀ ਦੇ ਲੜਕੀ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ।

ਪਟੀਸ਼ਨ 'ਤੇ ਸੁਣਵਾਈ ਦੌਰਾਨ ਲੜਕੀ ਨੂੰ ਡਬਲ ਬੈਂਚ ਸਾਹਮਣੇ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਲੜਕੀ ਦੇ ਪਿਤਾ, ਭਰਾ ਤੇ ਪਟੀਸ਼ਨਰ ਵੀ ਡਬਲ ਬੈਂਚ ਸਾਹਮਣੇ ਪੇਸ਼ ਹੋਏ। ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਹੁਕਮ 'ਚ ਕਿਹਾ ਕਿ ਲੜਕੀ ਦੀ ਉਮਰ ਸਿਰਫ 19 ਸਾਲ ਹੈ ਤੇ ਉਸ ਦੇ ਪਿਤਾ ਉਸ ਦੇ ਅਕਾਦਮਿਕ ਕਰੀਅਰ ਨੂੰ ਲੈ ਕੇ ਚਿੰਤਤ ਸਨ। ਲੜਕੀ ਨੂੰ ਡਰ ਸੀ ਕਿ ਪਟੀਸ਼ਨਰ ਬਾਅਦ 'ਚ ਦੁਬਾਰਾ ਵਿਆਹ ਨਾ ਕਰ ਲਵੇ, ਇਸ ਲਈ ਉਸ ਨੂੰ ਹਲਫਨਾਮਾ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਸੀ।