High Court ਦੀ Punjab Police ਨੂੰ ਫਟਕਾਰ, DGP ਗੌਰਵ ਯਾਦਵ ਅਦਾਲਤ ‘ਚ ਪੇਸ਼ !

by jaskamal

(ਨਿਊਜ਼ ਡੈਸਕ) ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਫਟਕਾਰ ਲਾਈ ਗਈ ਹੈ। ਹਾਈਕੋਰਟ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ, ਗ੍ਰਹਿ ਸਕੱਤਰ ਤੇ ਮੁਕਤਸਰ ਸਾਹਿਬ ਦੇ ਐਸਐਸ਼ਪੀ ਨੂੰ ਅੱਜ 10 ਵਜੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਡਰੱਗ ਮਾਮਲੇ ਦੀ ਪੈਰਵੀ ਵਿੱਚ ਹੋ ਰਹੀ ਦੇਰੀ ਤੇ ਗਵਾਹਾਂ ਦੀ ਗਵਾਹੀ ਉਤੇ ਵੀ ਗੰਭੀਰ ਨੋਟਿਸ ਨਾ ਲੈਂਦਿਆਂ ਹਾਈਕੋਰਟ ਨੇ ਸਖਤੀ ਵਰਤੀ ਹੈ। ਦਰਅਸਲ 2020 ਦੀ ਇਹ ਮਾਮਲਾ ਹੈ, ਜੋ ਕਿ ਡਰੱਕ ਤਸਕਰੀ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਉਤੇ ਜਿਸ ਵਿਅਕਤੀ ਵੱਲੋਂ ਪਟੀਸ਼ਨ ਪਾਈ ਗਈ ਸੀ।

ਉਸ ਨੇ ਕਿਹਾ ਹੈ ਕਿ ਉਸ ਨੇ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਸੀ ਤੇ ਕਿਹਾ ਹੈ ਕਿ ਉਸ ਦੇ ਮਾਮਲੇ ਵਿੱਚ 20 ਦੇ ਕਰੀਬ ਗਵਾਹ ਸੀ, ਜੋ ਕਿ ਪੁਲਿਸ ਮੁਲਾਜ਼ਮ ਸਨ। ਉਸ ਨੇ ਕਿਹਾ ਕਿ 2021 ਵਿੱਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ ਇਸ ਦੇ ਬਾਵਜੂਦ ਪਿਛਲੇ ਦੋ ਸਾਲਾਂ ਦੇ ਵਿੱਚ ਸਿਰਫ ਇਕ ਗਵਾਹ ਦੀ ਹੀ ਗਵਾਹੀ ਹੋ ਸਕੀ ਹੈ।

ਹਾਈਕੋਰਟ ਨੇ ਇਸ ਮਾਮਲੇ ਵਿੱਚ ਸਵਾਲ ਖੜ੍ਹੇ ਕਰਦਿਆਂ ਪੰਜਾਬ ਪੁਲਿਸ ਨੂੰ ਫਟਕਾਰ ਲਾਉਂਦਿਆਂ ਕਿਹਾ ਹੈ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ, ਜੋ ਕਿ ਸਰਕਾਰੀ ਗਵਾਹ ਨੇ ਪਰ ਗਵਾਹੀ ਲਈ ਪੇਸ਼ ਨਹੀਂ ਹੋ ਰਹੇ, ਜਿਸ ਕਾਰਨ ਐਨਡੀਪੀਐਸ ਕੇਸਾਂ ਦੀ ਪੈਰਵਾਈ ਸਹੀ ਢੰਗ ਨਾਲ ਨਹੀਂ ਹੋ ਰਹੀ। ਇਸ ਤੋਂ ਬਾਅਦ ਹਾਈ ਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਸਣੇ ਵੱਡੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਸੀ।