ਖੜੇ ਟਰੱਕ ਨਾਲ ਤੇਜ਼ ਰਫ਼ਤਾਰ ਪਿਕਅਪ ਦੀ ਟੱਕਰ, 3 ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਨੀਪਤ ਵਿਖੇ ਨੈਸ਼ਨਲ ਹਾਈਵੇ 44 'ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਹਾਦਸਾ ਭੀਗਨ ਟੋਲ ਦੇ ਨੇੜੇ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਖੜੇ ਟਰੱਕ ਨਾਲ ਤੇਜ਼ ਰਫ਼ਤਾਰ ਪਿਕਅਪ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਪਿਕਅਪ 'ਚ ਸਵਾਰ 3 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 10 ਲੋਕ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ।


ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਸੋਨੀਪਤ ਭੀਗਨ ਟੋਲ ਦਰਦਨਾਕ ਹਾਦਸਾ ਹੋਇਆ ਹੈ। ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਹਿਚਾਣ ਅਨੋਖੀ ਉੱਤਰ ਪ੍ਰਦੇਸ਼ ਦੇ ਰੂਪ 'ਚ ਹੋਈ ਹੈ। ਉਨ੍ਹਾਂ 'ਚੋਂ ਦੋ ਦੀ ਪਹਿਚਾਣ ਨਹੀਂ ਕੀਤੀ ਗਈ ਹੈ।