ਹਾਈਵੋਲਟੇਜ ਡਰਾਮਾ, ਸਿਗਰੇਟ ਪੀਣ ਤੋਂ ਰੋਕਣ ‘ਤੇ ਨੌਜਵਾਨਾਂ ਨੇ ਕੀਤਾ ਇਹ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਗਰਾਓ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਵਲੋਂ ਸਿਗਰੇਟ ਪੀਣ ਤੋਂ ਰੋਕਣ 'ਤੇ ਨੌਜਵਾਨ ਦਾ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਹੈ। ਦੱਸਿਆ ਜਾ ਰਿਹਾ ਇੰਜੀਨੀਅਰ ਨੌਜਵਾਨ ਜਨਤਕ ਸਥਾਨ 'ਤੇ ਸਿਗਰੇਟ ਪੀ ਰਿਹਾ ਸੀ, ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਪਰ ਨੌਜਵਾਨ ਨੇ ਅਧਿਕਾਰੀ ਦੀ ਗੱਲ ਨਹੀਂ ਸੁਣੀ ਤੇ ਉਨ੍ਹਾਂ ਨੂੰ ਚਕਮਾ ਦੇ ਕੇ ਉਹ ਫਰਾਰ ਹੋ ਗਿਆ । ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਪਰਮਜੀਤ ਸਿੰਘ ਨੇ ਅਗਲੇ ਚੌਂਕ 'ਤੇ ਤੈਨਾਤ ਪੁਲਿਸ ਅਧਿਕਾਰੀ ਨੂੰ ਫੋਨ ਕਰਕੇ ਨੌਜਵਾਨ ਨੂੰ ਰੋਕਣ ਲਈ ਕਿਹਾ ਪਰ ਉਹ ਨੌਜਵਾਨ ਉੱਥੇ ਵੀ ਨਹੀਂ ਰੁਕਿਆ। ਕੁਝ ਸਮੇ ਬਾਅਦ ਜਲੰਧਰ ਬਾਈਪਾਸ ਵੱਲ ਜਾਂਦੇ ਜਗਰਾਓ ਪੁਲ ਤੋਂ ਪੁਲਿਸ ਅਧਿਕਾਰੀ ਵਲੋਂ ਨੌਜਵਾਨ ਨੂੰ ਕਾਬੂ ਕੀਤਾ ਗਿਆ । ਨੌਜਵਾਨ ਦੀ ਪਛਾਣ ਰਿਸ਼ਭ ਦੇ ਰੂਪ 'ਚ ਹੋਈ ਹੈ। ਨੌਜਵਾਨ ਨੇ ਖੁਦ ਨੂੰ ਸਾਬਕਾ ਮੰਤਰੀ ਭਾਰਤ ਆਸ਼ੂ ਦਾ ਗੁਆਂਢੀ ਦੱਸਿਆ ਮਾਮਲੇ ਨੂੰ ਵਧਦੇ ਦੇਖ ਟ੍ਰੈਫਿਕ ਅਧਿਕਾਰੀ ਦੇ ਇੰਚਾਰਜ ਨੂੰ ਮੌਕੇ 'ਤੇ ਬੁਲਾਇਆ । ਪੁਲਿਸ ਨੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਦਾ ਚਲਾਨ ਕੱਟ ਦਿੱਤਾ।