ਪੰਜਾਬ ਬਜਟ 2021-22 ਦੇ ਅਹਿਮ ਨੁਕਤੇ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ)-ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਕਾਰਜਕਾਲ ਦਾ ਆਪਣਾ ਅਖ਼ਰੀ 5ਵਾਂ ਬਜਟ ਪੇਸ਼ ਕਿੱਤਾ ਗਿਆ। ਕੈਪਟਨ ਸਰਕਾਰ ਦੇ 2021-22 ਦੇ ਨਵੇਂ ਬਜਟ ’ਚ ਜਿਥੇ ਅਹਿਮ ਵੱਖ-ਵੱਖ ਵਰਗਾਂ ਰਿਆਇਤਾਂ ਓਥੇ ਹੀ ਕਈ ਸਕੀਮਾਂ ਤਹਿਤ ਰਾਸ਼ੀ ਦੇ ਗੱਫੇ ਦਿੱਤੇ ਗਏ ਹਨ।

ਬੁਢਾਪਾ ਪੈਨਸ਼ਨ ਵਧਾ ਕੇ 1500 ਰੁਪਏ ਕੀਤੀ। ਅਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਨੂੰ 21000 ਤੋਂ ਵਧਾ ਕੇ 51000 ਕੀਤਾ। ਸਰਕਾਰੀ ਬੱਸਾਂ ’ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ। 650 ਕਰੋੜ ਰੁਪਏ ਦੀ ਲਾਗਤ ਨਾਲ ਕਪੂਰਥਲਾ ਤੇ ਹੁਸ਼ਿਆਰਪੁਰ ’ਚ ਦੋ ਨਵੇਂ ਮੈਡੀਕਲ ਕਾਲਜਾਂ ਤੇ ਹਸਪਤਾਲ ਦਾ ਐਲਾਨ।
ਮੁੱਲਾਂਪੁਰ ’ਚ ਟਾਟਾ ਮੈਮੋਰੀਅਲ ਹਸਪਤਾਲ ਦੀ ਇਕਾਈ ਨੂੰ 450 ਕਰੋੜ ਦੀ ਲਾਗਤ ਨਾਲ ਪੂਰਾ ਕਰਨਾ।
8 ਨਵੇਂ ਜੱਚਾ ਬੱਚਾ ਤੇ ਬਾਲ ਸਿਹਤ ਵਿੰਗ।

ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਮੁਹਾਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲੋਜੀ ’ਚ ਵਿਰੋਲੋਜੀ ਕੇਂਦਰਾਂ ਦੀ ਸਥਾਪਨਾ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਅਪਗ੍ਰੇਡੇਸ਼ਨ ਲਈ 92 ਕਰੋੜ ਰੁਪਏ। ਪੰਜਾਬ ਇਨੋਵੇਸ਼ਨ ਫੰਡ ਤਹਿਤ 150 ਕਰੋੜ ਰੁਪਏ ਰੱਖੇ।