ਹਿਜਾਬ ਵਿਵਾਦ ‘ਤੇ ਬੋਲੀ ਪ੍ਰਿਅੰਕਾ ਗਾਂਧੀ; ‘ਹਿਜਾਬ ਹੋਵੇ ਜਾਂ ਪਰਦਾ, ਔਰਤਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦਾ ਅਧਿਕਾਰ ਹੈ’

by jaskamal

ਨਿਊਜ਼ ਡੈੈਸਕ (ਜਸਕਮਲ) : ਹਿਜਾਬ ਵਿਵਾਦ : ਹੁਣ ਪ੍ਰਿਅੰਕਾ ਗਾਂਧੀ ਨੇ ਵੀ ਕਰਨਾਟਕ 'ਚ ਚੱਲ ਰਹੇ ਹਿਜਾਬ ਵਿਵਾਦ 'ਤੇ ਟਵੀਟ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਲਿਖਿਆ ਕਿ ਔਰਤਾਂ ਨੂੰ ਆਪਣੀ ਮਰਜ਼ੀ ਮੁਤਾਬਕ ਪਹਿਰਾਵਾ ਪਾਉਣ ਦਾ ਅਧਿਕਾਰ ਹੈ, ਜੋ ਉਨ੍ਹਾਂ ਨੂੰ ਸੰਵਿਧਾਨ ਤੋਂ ਮਿਲਿਆ ਹੈ । ਟਵੀਟ ਦੇ ਅੰਤ 'ਚ ਪ੍ਰਿਅੰਕਾ ਨੇ ਆਪਣੀ ਮੁਹਿੰਮ 'ਆਈ ਕੈਨ ਫਾਈਟ' ਦਾ ਹੈਸ਼ਟੈਗ ਵੀ ਪਾ ਦਿੱਤਾ ਹੈ। ਪ੍ਰਿਅੰਕਾ ਗਾਂਧੀ ਨੇ ਲਿਖਿਆ, 'ਭਾਵੇਂ ਇਹ ਬਿਕਨੀ ਹੋਵੇ, ਪਰਦਾ ਹੋਵੇ ਜਾਂ ਜੀਨਸ ਜਾਂ ਹਿਜਾਬ। ਇਹ ਔਰਤ ਦਾ ਫੈਸਲਾ ਹੈ ਕਿ ਕੀ ਪਹਿਨਣਾ ਹੈ। ਇਹ ਅਧਿਕਾਰ ਉਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਨੇ ਦਿੱਤਾ ਹੈ। ਔਰਤਾਂ ਨੂੰ ਤੰਗ ਕਰਨਾ ਬੰਦ ਕਰੋ।

https://twitter.com/priyankagandhi/status/1491266789179011075?ref_src=twsrc%5Etfw%7Ctwcamp%5Etweetembed%7Ctwterm%5E1491266789179011075%7Ctwgr%5E%7Ctwcon%5Es1_&ref_url=https%3A%2F%2Fwww.aajtak.in%2Findia%2Fnews%2Fstory%2Fhijab-controversy-priyanka-gandhi-says-it-is-woman-right-to-decide-what-she-wants-to-wear-ntc-1408137-2022-02-09

ਦੱਸ ਦੇਈਏ ਕਿ ਧਾਰਮਿਕ ਪਹਿਰਾਵੇ 'ਤੇ ਪਾਬੰਦੀ ਦੇ ਹੁਕਮ ਤੋਂ ਬਾਅਦ ਕਰਨਾਟਕ ਦੇ ਸਕੂਲਾਂ-ਕਾਲਜਾਂ 'ਚ ਹੰਗਾਮਾ ਮਚ ਗਿਆ ਹੈ। ਕਈ ਜ਼ਿਲ੍ਹਿਆਂ ਦੇ ਸਕੂਲਾਂ ਤੇ ਕਾਲਜਾਂ 'ਚ ਵਿਦਿਆਰਥੀਆਂ ਦੇ ਗਰੁੱਪ ਆਹਮੋ-ਸਾਹਮਣੇ ਹੋ ਗਏ ਹਨ। ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਮੁਸਲਿਮ ਵਿਦਿਆਰਥੀ ਹਿਜਾਬ 'ਤੇ ਪਾਬੰਦੀ ਦਾ ਵਿਰੋਧ ਕਰ ਰਹੇ ਹਨ, ਜਦਕਿ ਕਈ ਹਿੰਦੂ ਵਿਦਿਆਰਥੀ ਭਗਵੇ ਦਸਤਾਨੇ ਅਤੇ ਦੁਪੱਟਾ ਪਾ ਕੇ ਕੈਂਪਸ 'ਚ ਨਾਅਰੇ ਲਗਾ ਰਹੇ ਹਨ। ਸਥਿਤੀ ਨੂੰ ਦੇਖਦੇ ਹੋਏ ਕਰਨਾਟਕ ਸਰਕਾਰ ਨੇ ਸਕੂਲ ਤੇ ਕਾਲਜ 3 ਦਿਨਾਂ ਲਈ ਬੰਦ ਕਰ ਦਿੱਤੇ ਹਨ। ਉਡੁਪੀ, ਸ਼ਿਵਮੋਗਾ, ਬਾਗਲਕੋਟ ਅਤੇ ਕਰਨਾਟਕ ਦੇ ਹੋਰ ਹਿੱਸਿਆਂ 'ਚ ਮੰਗਲਵਾਰ ਨੂੰ ਕੁਝ ਵਿੱਦਿਅਕ ਸੰਸਥਾਵਾਂ 'ਚ ਹਿਜਾਬ ਦੇ ਸਮਰਥਨ ਤੇ ਵਿਰੋਧ 'ਚ ਪ੍ਰਦਰਸ਼ਨਾਂ ਤੋਂ ਬਾਅਦ ਤਣਾਅ ਵਧ ਗਿਆ। ਇਸ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਨੂੰ ਦਖਲ ਦੇਣਾ ਪਿਆ। ਸ਼ਿਵਮੋਗਾ 'ਚ ਪੱਥਰਬਾਜ਼ੀ ਤੋਂ ਬਾਅਦ ਧਾਰਾ 144 ਵੀ ਲਗਾ ਦਿੱਤੀ ਗਈ ਸੀ।