ਬਿਗ ਬੌਸ ਵਿੱਚ ਹਿਮਾਂਸ਼ੀ ਖੁਰਾਣਾ ਦੀ ਐਂਟਰੀ – ਸ਼ਹਿਨਾਜ਼ ਨਾਲ ਹੋਵੇਗੀ ਟੱਕਰ

by mediateam

ਮੀਡੀਆ ਡੈਸਕ ( NRI MEDIA ): ਪੋਲੀਵੁਡ ਦੀ ਸ਼ਾਨਦਾਰ ਐਕਟਰਸ ਅਤੇ ਮਾਡਲ ਹਿਮਾਂਸ਼ੀ ਖੁਰਾਣਾ ਇਕ ਵੱਡਾ ਤਹਿਲਕਾ ਮਚਾਉਣ ਵਾਲੀ ਹੈ , ਦਰਅਸਲ ਹਿਮਾਂਸ਼ੀ ਖੁਰਾਣਾ ਹੁਣ ਬਿਗ ਬੋਸ ਦੇ ਵਿੱਚ ਨਜ਼ਰ ਆਉਣਗੇ , ਬਿਗ ਬੋਸ ਦੇ ਘਰ ਵਿੱਚੋ ਬਹੁਤ ਸਾਰੇ ਸਟਾਰ ਬਾਹਰ ਜਾਣ ਵਾਲੇ ਹਨ ਅਤੇ ਬਹੁਤ ਸਾਰੀਆਂ ਵਾਈਲਡ ਕਾਰਡ ਐਂਟਰੀ ਹੋਣਗੀਆਂ , ਜਿਨ੍ਹਾਂ ਵਿੱਚ ਇਕ ਨਾਮ ਹੈ ਹਿਮਾਂਸ਼ੀ ਖੁਰਾਣਾ ਦਾ ਵੀ ਹੈ |


ਬਿਗ ਬੋਸ ਦੇ ਘਰ ਵਿੱਚ ਜਾਣ ਤੇ ਹਿਮਾਂਸ਼ੀ ਖੁਰਾਣਾ ਤੋਂ ਪਹਿਲਾ ਮੀਡੀਆ ਨੇ ਕਈ ਵਾਰ ਇਸ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਨੂੰ ਕਿਹਾ ਸੀ ਪਰ ਹਿਮਾਂਸ਼ੀ ਖੁਰਾਣਾ ਨੇ ਹਮੇਸ਼ਾ ਇਸ ਤੇ ਗੋਲਮਾਲ ਜਵਾਬ ਦਿੱਤਾ ਸੀ , ਹੁਣ ਕਲਰਸ ਨੇ ਇਹ ਸਾਫ ਕਰ ਦਿੱਤਾ ਹੈ ਕਿ ਹਿਮਾਂਸ਼ੀ ਖੁਰਾਣਾ ਦੀ ਬਿਗ ਬੋਸ ਵਿੱਚ ਐਂਟਰੀ ਹੋਣ ਜਾ ਰਹੀ ਹੈ |

ਅਸਲੀ ਮਜਾ ਬਿਗ ਬੋਸ ਦੇ ਘਰ ਵਿੱਚ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਦੀ ਟੱਕਰ ਦਾ ਆਵੇਗਾ ਜਿਸਦਾ ਇੰਤਜ਼ਾਰ ਲੰਮੇ ਸਮੇਂ ਤੋਂ ਫੈਨਸ ਕਰ ਰਹੇ ਹਨ , ਦੋਵਾਂ ਵਿੱਚ ਪਹਿਲਾ ਵੀ ਸੋਸ਼ਲ ਮੀਡੀਆ ਤੇ ਜੰਗ ਛਿੜ ਚੁਕੀ ਹੈ ਅਤੇ ਇਸ ਵਾਰ ਤਲਖੀ ਹੋਰ ਵੱਧ ਸਕਦੀ ਹੈ |