BIGG BOSS 13 – ਹਿਮਾਸ਼ੀ ਅਤੇ ਅਸੀਮ ਫਿਰ ਪਾਉਣਗੇ ‘ ਪਿਆਰ ਦੀਆਂ ਪੀਂਘਾਂ ‘

by mediateam

ਮੀਡੀਆ ਡੈਸਕ ( NRI MEDIA )

ਇਸ ਹਫਤੇ ਬਿੱਗ ਬੌਸ 13 ਵਿੱਚ, ਇੱਕ ਪਰਿਵਾਰਕ ਵੀਕ ਹੋਵੇਗਾ ਅਤੇ ਪਰਿਵਾਰ ਦੇ ਮੈਂਬਰ ਜਾਂ ਦੋਸਤ ਘਰ ਦੇ ਬਾਕੀ ਮੈਂਬਰਾਂ ਦੀ ਸਹਾਇਤਾ ਲਈ ਆਉਣਗੇ, ਜਿਕਰਯੋਗ ਹੈ ਕਿ ਸ਼ੇਫਾਲੀ ਜਰੀਵਾਲਾ ਨੂੰ ਇਸ ਹਫਤੇ ਬੇਘਰ ਕਰ ਦਿੱਤਾ ਗਿਆ ਸੀ, ਹਾਲਾਂਕਿ, ਇਕ ਵਾਰ ਫਿਰ ਉਹ ਪਾਰਸ ਛਾਬੜਾ ਦੇ ਸਮਰਥਨ ਲਈ ਘਰ ਪਰਤੇਗੀ , ਬਿੱਗ ਬੌਸ ਦੇ ਪ੍ਰਸ਼ੰਸਕ ਫੈਮਿਲੀ ਵਿਕ ਨੂੰ ਲੈ ਕੇ ਉਤਸ਼ਾਹਿਤ ਹਨ, ਕਿਉਂਕਿ ਇਸ ਸਮੇਂ ਦੌਰਾਨ ਹਿਮਾਂਸ਼ੀ ਖੁਰਾਣਾ ਘਰ 'ਚ ਦੁਬਾਰਾ ਦਾਖਲ ਹੋਣਗੇ ਅਤੇ ਅਸੀਮ ਰਿਆਜ਼ ਹਿਮਾਂਸ਼ੀ ਨੂੰ ਆਪਣੇ ਦਿਲ ਦੀ ਗੱਲ ਦੱਸਣਗੇ , ਪ੍ਰਸ਼ੰਸਕਾਂ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰ ਵੀ ਅਸੀਮ ਅਤੇ ਹਿਮਾਂਸ਼ੀ ਦੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ।


ਹੁਣ ਬਿੱਗ ਬੌਸ ਦੇ ਘਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ , ਜਿਸ ਵਿਚ ਹਿਮਾਂਸ਼ੀ ਖੁਰਾਣਾ ਅਤੇ ਅਸੀਮ ਰਿਆਜ਼ ਬੇਹੱਦ ਹੀ ਰੋਮਾਂਟਿਕ ਨਜ਼ਰ ਆ ਰਹੇ ਹਨ ਅਤੇ ਦੋਵਾਂ ਦੀ ਕੈਮਿਸਟਰੀ ਵੀ ਸ਼ਾਨਦਾਰ ਦਿਸ ਰਹੀ ਹੈ , ਇਸ ਵੀਡੀਓ ਵਿੱਚ, ਘਰ ਦੇ ਸਾਰੇ ਮੈਂਬਰ ਹਿਮਾਂਸ਼ੀ ਖੁਰਾਣਾ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਅਸੀਮ ਰਿਆਜ਼ ਵੀ ਆਪਣਾ ਪਿਆਰ ਨਹੀਂ ਲੁਕਾ ਸਕੇ , ਅਸੀਮ ਰਿਆਜ਼ ਨੇ ਬਿਗ ਬੌਸ ਦੇ ਘਰ ਵਿਚ ਵਿਆਹ ਲਈ ਹਿਮਾਂਸ਼ੀ ਖੁਰਾਣਾ ਨੂੰ  ਪ੍ਰਪੋਜ਼ ਕੀਤਾ ਹੈ , ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਅਸੀਮ ਰਿਆਜ਼ ਹਿਮਾਂਸ਼ੀ ਨੂੰ ਪੁੱਛਦਾ ਹੈ ਕਿ ਕੀ ਉਹ ਉਸ ਨੂੰ ਪਿਆਰ ਕਰਦੀ ਹੈ ਤਾਂ ਹਿਮਾਂਸ਼ੀ ਕਹਿੰਦੀ ਹੈ ਕਿ ਉਹ ਵੀ ਉਸ ਨੂੰ ਪਿਆਰ ਕਰਦੀ ਹੈ ,  ਜਿਸ ਤੋਂ ਬਾਅਦ ਅਸੀਮ ਹਿਮਾਂਸ਼ੀ ਨੂੰ ਫੁੱਲ ਭੇਟ ਕਰਦੇ ਹੋਏ ਵਿਆਹ ਦਾ ਪ੍ਰਸਤਾਵ ਰੱਖਦਾ ਹੈ ।

ਜਿਥੇ ਹਿਮਾਂਸ਼ੀ ਖੁਰਾਣਾ ਅਸੀਮ ਰਿਆਜ਼ ਦੇ ਸਮਰਥਨ ਲਈ ਵਾਪਸ ਬਿੱਗ ਬੌਸ ਦੇ ਘਰ ਵਾਪਸ ਆਉਣਗੇ, ਓਥੇ ਹੀ ਆਰਤੀ ਸਿੰਘ ਨੂੰ ਸਮਰਥਨ ਦੇਣ ਲਈ ਕਸ਼ਮੀਰਾ ਸ਼ਾਹ ਘਰ ਵਿੱਚ ਦਾਖਲ ਹੋਣਗੇ ਅਤੇ ਵਿਕਾਸ ਗੁਪਤਾ ਸਿਧਾਰਥ ਸ਼ੁਕਲਾ ਨੂੰ ਸਮਰਥਨ ਦੇਣ ਲਈ ਬਿੱਗ ਬੌਸ ਦੇ ਘਰ ਵਿਚ ਆਉਣਗੇ।