ਪਾਕਿਸਤਾਨ ‘ਚ ਹਿੰਦੂ ਧੀਆਂ ਨੂੰ ਕਬੂਲ ਕਰਵਾ ਰਹੇ ਇਸਲਾਮ ਧਰਮ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਪਾਕਿਸਤਾਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਹਿੰਦੂ ਧੀਆਂ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਸਿੰਧ ਸੂਬੇ ਦੀ ਰਹਿਣ ਵਾਲੀ 13 ਸਾਲਾਂ ਹਿੰਦੂ ਕੁੜੀ ਸਨਾ ਮੇਘਵਾਰ ਨੂੰ 6 ਵਿਅਕਤੀਆਂ ਨੇ ਅਗਵਾ ਕਰ ਲਿਆ । ਸਨਾ ਆਪਣੀ ਮਾਂ ਨਾਲ ਬਾਜ਼ਾਰ ਤੋਂ ਵਾਪਸ ਆ ਰਹੀ ਸੀ । ਇਸ ਦੌਰਾਨ ਕੁਝ ਵਿਅਕਤੀ ਕਾਰ ਤੋਂ ਹੇਠਾਂ ਤੋਂ ਉੱਤਰੇ 'ਤੇ ਮਾਂ ਧੀ ਦੀ ਕੁੱਟਮਾਰ ਕੀਤੀ ਤੇ ਬੱਚੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ । ਉਸ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜ਼ਬੂਰ ਕੀਤਾ। ਦੋਸ਼ੀਆਂ 'ਚੋ ਇੱਕ ਦੀ ਪਛਾਣ ਸਥਾਨਕ ਮਕਾਨ ਮਾਲਕ ਸ਼ੇਖ ਇਮਰਾਨ ਦੇ ਰੂਪ 'ਚ ਹੋਈ ਹੈ। ਬੱਚੀ ਦੀ ਮਾਂ ਵਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ।