ਏਜਾਜ਼ ਪਟੇਲ ਨੇ ਰਚਿਆ ਇਤਿਹਾਸ; ਭਾਰਤ ਦੀਆਂ ਉਡਾਈਆਂ 10 ਵਿਕਟਾਂ, ਕ੍ਰਿਕਟ ਜਗਤ ‘ਚ ਅਜਿਹਾ ਕਰਨ ਵਾਲਾ ਬਣਿਆ ਤੀਜਾ ਗੇਂਦਬਾਜ਼

by jaskamal

ਨਿਊਜ਼ ਡੈਸਕ (ਜਸਕਮਲ) : ਨਿਊਜ਼ੀਲੈਂਡ ਦੇ ਸਪਿਨਰ ਏਜਾਜ਼ ਪਟੇਲ ਨੇ ਭਾਰਤ ਖਿਲਾਫ ਇਤਿਹਾਸ ਰਚ ਦਿੱਤਾ ਹੈ। ਮੁੰਬਈ ਦੇ ਵਾਨਖੇੜੇ 'ਚ ਖੇਡੇ ਗਏ ਟੈਸਟ ਮੈਚ 'ਚ ਉਸ ਨੇ ਇਕ ਪਾਰੀ 'ਚ 10 ਵਿਕਟਾਂ ਲਈਆਂ ਸਨ। ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਅਜਿਹਾ ਕਰਨ ਵਾਲਾ ਦੁਨੀਆ ਦਾ ਤੀਜਾ ਗੇਂਦਬਾਜ਼ ਬਣ ਗਿਆ ਹੈ। ਭਾਰਤ ਦੇ ਦਿੱਗਜ ਖਿਡਾਰੀ ਅਨਿਲ ਕੁੰਬਲੇ ਨੇ ਪਾਕਿਸਤਾਨ ਖਿਲਾਫ ਅਜਿਹਾ ਕੀਤਾ ਸੀ। ਇੰਗਲੈਂਡ ਦੇ ਦਿੱਗਜ ਖਿਡਾਰੀ ਜਿਮ ਲੇਕਰ ਟੈਸਟ 'ਚ ਇਕ ਪਾਰੀ 'ਚ 10 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਸਨ।

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੁੰਬਈ 'ਚ ਖੇਡੇ ਜਾ ਰਹੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਹੁਣ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਗਿਆ ਹੈ। ਇਸ ਮੈਚ 'ਚ ਕੀਵੀ ਸਪਿਨਰ ਨੇ ਇਕੱਲੇ ਭਾਰਤੀ ਖਿਡਾਰੀਆਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 325 ਦੌੜਾਂ ਬਣਾਈਆਂ ਅਤੇ ਇਸ ਪਾਰੀ 'ਚ ਸਾਰੀਆਂ 10 ਵਿਕਟਾਂ ਏਜਾਜ਼ ਦੇ ਨਾਂ ਰਹੀਆਂ।