ਹਾਕੀ ‘ਚ ਭਾਰਤ ਦੀ ਚੌਥੀ ਜਿੱਤ

by

ਖੇਡ ਡੈਸਕ : ਭਾਰਤੀ ਮਰਦ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਟੀਮ ਨੇ ਬੈਲਜੀਅਮ ਦੌਰੇ 'ਤੇ ਆਪਣੀ ਚੌਥੀ ਜਿੱਤ ਦਰਜ ਕੀਤੀ ਹੈ ਇਸ ਵਾਰ ਟੀਮ ਨੇ ਮੌਜੂਦਾ ਵਿਸ਼ਵ ਚੈਂਪੀਅਨ ਤੇ ਯੂਰਪੀਅਨ ਚੈਂਪੀਅਨ ਬੈਲਜੀਅਮ ਨੂੰ ਮਾਤ ਦਿੱਤੀ। ਭਾਰਤ ਟੀਮ ਨੇ ਇਹ ਮੁਕਾਬਲਾ 2-1 ਦੇ ਫ਼ਰਕ ਨਾਲ ਆਪਣੇ ਨਾਂ ਕੀਤਾ। ਭਾਰਤ ਲਈ ਅਮਿਤ ਰੋਹੀਦਾਸ ਨੇ ਦਸਵੇਂ ਤੇ ਸਿਮਰਨਜੀਤ ਸਿੰਘ ਨੇ 52ਵੇਂ ਮਿੰਟ ਵਿਚ ਗੋਲ ਕੀਤੇ। ਉਥੇ ਮੇਜ਼ਬਾਨ ਬੈਲਜੀਅਮ ਲਈ ਇੱਕੋ ਇਕ ਗੋਲ 33ਵੇਂ ਮਿੰਟ ਵਿਚ ਟੀਮ ਦੇ ਕਪਤਾਨ ਫੇਲਿਕਸ ਡੇਨਾਇਰ ਨੇ ਕੀਤਾ। ਕੁੱਲ ਮਿਲਾ ਕੇ ਇਸ ਮੈਚ ਵਿਚ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਖ਼ਿਲਾਫ਼ ਭਾਰਤੀ ਟੀਮ ਨੇ ਬਿਹਤਰੀਨ ਖੇਡ ਦਿਖਾਈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।