ਭਾਰਤ ਨੇ ਨਿਊਜ਼ੀਲੈਂਡ ਨੂੰ 8-2 ਨਾਲ ਦਰੜਿਆ

by mediateam

ਸਪੋਰਟਸ ਡੈਸਕ: ਭਾਰਤੀ ਮਰਦ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸੁਲਤਾਨ ਜੋਹੋਰ ਕੱਪ ਵਿਚ ਆਪਣਾ ਦੂਜਾ ਮੁਕਾਬਲਾ ਵੀ ਜਿੱਤ ਲਿਆ। ਸ਼ਨਿਚਰਵਾਰ ਨੂੰ ਮਲੇਸ਼ੀਆ ਨੂੰ ਹਰਾਉਣ ਤੋਂ ਬਾਅਦ ਟੀਮ ਨੇ ਐਤਵਾਰ ਨੂੰ ਵੀ ਜਿੱਤ ਦੀ ਮੁਹਿੰਮ ਜਾਰੀ ਰੱਖੀ ਤੇ ਨਿਊਜ਼ੀਲੈਂਡ 'ਤੇ 8-2 ਨਾਲ ਵੱਡੀ ਜਿੱਤ ਦਰਜ ਕਰ ਲਈ।

ਟੂਰਨਾਮੈਂਟ ਵਿਚ ਭਾਰਤੀ ਜੂਨੀਅਰ ਹਾਕੀ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਰਾਉਂਡ ਰਾਬਿਨ ਟੂਰਨਾਮੈਂਟ ਵਿਚ ਉਸ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਜਾਪਾਨ ਨਾਲ ਹੋਵੇਗਾ। ਭਾਰਤ ਵੱਲੋਂ ਸੰਜੇ ਨੇ 17ਵੇਂ ਤੇ 22ਵੇਂ ਮਿੰਟ ਵਿਚ ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਦਿਲਪ੍ਰਰੀਤ ਸਿੰਘ, ਸ਼ੈਲਾਨੰਦ ਲਾਕੜਾ, ਮਨਦੀਪ ਮੋਰ, ਸੁਮਨ ਬੇਕ, ਪ੍ਰਤਾਪ ਲਾਕੜਾ ਤੇ ਸੁਦੀਪ ਚਿਰਮਾਕੋ ਨੇ ਵੀ ਗੋਲ ਕੀਤੇ। ਨਿਊਜ਼ੀਲੈਂਡ ਵੱਲੋਂ ਦੋਵੇਂ ਗੋਲ ਡਾਇਲਨ ਥਾਮਸ ਨੇ ਕੀਤੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..