ਛੁੱਟੀਆਂ ਵਿੱਚ ਕੌਮਾਂਤਰੀ ਪੱਧਰ ਉੱਤੇ ਟ੍ਰੈਵਲ ਕਰਨ ਵਾਲੇ ਕੈਨੇਡੀਅਨਾਂ ਨੂੰ ਨਈ ਮਿਲੇਗਾ ਸਿੱਕਨੈੱਸ ਬੈਨੇਫਿਟ : ਟਰੂਡੋ

by vikramsehajpal

ਟਰੋਂਟੋ (ਦੇਵ ਇੰਦਰਜੀਤ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ 1,000 ਡਾਲਰ ਵਾਲੇ ਸਿੱਕਨੈੱਸ ਬੈਨੇਫਿਟ ਵਿੱਚ ਤਬਦੀਲੀਆਂ ਕਰ ਰਹੀ ਹੈ। ਫੈਡਰਲ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਗੈਰ ਜ਼ਰੂਰੀ ਕਾਰਨਾਂ ਕਰਕੇ ਟ੍ਰੈਵਲ ਕਰਨ ਵਾਲੇ ਵਿਅਕਤੀਆਂ ਨੂੰ ਕੈਨੇਡਾ ਪਰਤਣ ਉੱਤੇ ਕੁਆਰਨਟੀਨ ਕੀਤੇ ਜਾਣ ਦੌਰਾਨ ਇਹ ਰਕਮ ਹਾਸਲ ਨਾ ਹੋਵੇ।

ਰੀਡੋ ਕਾਟੇਜ ਤੋਂ ਸਾਲ ਦੇ ਆਪਣੇ ਪਹਿਲੇ ਸੰਬੋਧਨ ਦੌਰਾਨ ਟਰੂਡੋ ਨੇ ਉਨ੍ਹਾਂ ਸੱਭਨਾਂ ਦੀ ਨਿਖੇਧੀ ਕੀਤੀ ਜਿਨ੍ਹਾਂ ਨੇ ਛੁੱਟੀਆਂ ਦੇ ਮੌਸਮ ਵਿੱਚ ਕੌਮਾਂਤਰੀ ਪੱਧਰ ਉੱਤੇ ਟ੍ਰੈਵਲ ਕੀਤਾ ਸੀ। ਉਨ੍ਹਾਂ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਪ੍ਰਧਾਨ ਮੰਤਰੀ ਛੁੱਟੀਆਂ ਵਿੱਚ ਵਿਦੇਸ਼ ਨਹੀਂ ਗਏ ਤੇ ਉਨ੍ਹਾਂ ਸਾਰੀਆਂ ਛੁੱਟੀਆਂ ਆਪਣੇ ਪਰਿਵਾਰ ਨਾਲ ਘਰ ਵਿੱਚ ਹੀ ਬਿਤਾਈਆਂ। ਟਰੂਡੋ ਨੇ ਆਖਿਆ ਕਿ ਇਸ ਸਮੇਂ ਕਿਸੇ ਨੂੰ ਵੀ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਨਹੀਂ ਜਾਣਾ ਚਾਹੀਦਾ।

ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿੱਚ ਜਾ ਕੇ ਛੁੱਟੀਆਂ ਨਾ ਮਨਾਉਣ ਦਾ ਫੈਸਲਾ ਕਰਕੇ ਕਈ ਲੋਕਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ। ਇਸ ਦਾ ਵੀ ਕੋਈ ਕਾਰਨ ਹੈ ਕਿ ਕੈਨੇਡੀਅਨਾਂ ਵੱਲੋਂ ਇਸ ਤਰ੍ਹਾਂ ਦੇ ਸਖ਼ਤ ਫੈਸਲੇ ਲਏ ਜਾ ਰਹੇ ਹਨ। ਕਿਉਕਿ ਬਹੁਤ ਸਾਰੇ ਕੈਨੇਡੀਅਨਾਂ ਨੇ ਆਪਣੇ ਨੇੜਲੇ ਲੋਕਾਂ ਦੀ ਭਲਾਈ ਦਾ ਸੋਚ ਕੇ ਕੈਨੇਡਾ ਰਿਕਵਰੀ ਸਿੱਕਨੈੱਸ ਬੈਨੇਫਿਟ (ਸੀਐਸਆਰਬੀ) ਵਿਚ ਆਪਣਾ ਯੋਗਦਾਨ ਪਾਇਆ।