ਸ਼ੋਅ ਲਾਉਣ ਗਏ Honey singh ਦੀ ਕੀਤੀ ਕੁੱਟਮਾਰ, FIR ਦਰਜ

by jaskamal

ਨਿਊਜ਼ ਡੈਸਕ : ਦੱਖਣੀ ਦਿੱਲੀ ਦੇ ਇਕ ਕਲੱਬ 'ਚ ਸ਼ੋਅ ਕਰਨ ਪਹੁੰਚੇ ਗਾਇਕ ਹਨੀ ਸਿੰਘ (Yo Yo Honey Singh) ਨਾਲ ਕਥਿਤ ਤੌਰ 'ਤੇ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ ਹੈ। 27 ਮਾਰਚ ਨੂੰ ਦੱਖਣੀ ਦਿੱਲੀ ਦੇ ਇੱਕ ਕਲੱਬ 'ਚ ਗਾਇਕ ਹਨੀ ਸਿੰਘ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਤੋਂ ਬਾਅਦ ਚਾਰ ਤੋਂ ਪੰਜ ਅਣਪਛਾਤੇ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ ਦਿੱਲੀ ਪੁਲਿਸ ਨੇ ਹੁਣ ਐਫ.ਆਈ.ਆਰ.ਦਰਜ ਕਰ ਲਈ ਹੈ।

ਇਕ ਨਿੱਜੀ ਨਿਊਜ਼ ਏਜੰਸੀ ਦੀ ਖਬਰ ਮੁਤਾਬਕ, ਹਨੀ ਸਿੰਘ ਤੇ ਉਨ੍ਹਾਂ ਦੇ ਵਕੀਲ ਈਸ਼ਾਨ ਮੁਖਰਜੀ ਵੱਲੋਂ 28 ਮਾਰਚ ਨੂੰ 'ਪ੍ਰੇਸ਼ਾਨ, ਦੁਰਵਿਵਹਾਰ ਤੇ ਧਮਕਾਉਣ' ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ FIR ਦਰਜ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਨੂੰ ਸਕੋਲ ਕਲੱਬ, ਸਾਊਥ ਐਕਸਟੈਂਸ਼ਨ-2 ਵਿਖੇ ਵਾਪਰੀ ਸੀ। ਐਫਆਈਆਰ ਮੁਤਾਬਕ ਯੋ ਯੋ ਹਨੀ ਸਿੰਘ 26 ਅਤੇ 27 ਮਾਰਚ ਦੀ ਦਰਮਿਆਨੀ ਰਾਤ ਨੂੰ ਕਲੱਬ ਵਿੱਚ ਪਰਫਾਰਮ ਕਰਨ ਆਏ ਸੀ। ਫਿਰ 27 ਮਾਰਚ ਦੀ ਰਾਤ ਨੂੰ ਸ਼ੋਅ ਦੌਰਾਨ ਚਾਰ-ਪੰਜ ਲੋਕਾਂ ਦਾ ਇੱਕ ਗਰੁੱਪ ਜ਼ਬਰਦਸਤੀ ਸਟੇਜ 'ਤੇ ਚੜ੍ਹ ਗਿਆ ਅਤੇ ਕਲਾਕਾਰਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।