ਲੁਧਿਆਣਾ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਗੈਂਗਸਟਰਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ

by jaskamal

ਨਿਊਜ਼ ਡੈਸਕ : ਦੇਰ ਰਾਤ ਵੀ ਥਾਣਾ ਟਿੱਬਾ ਦੇ ਇਲਾਕੇ ’ਚ ਗੈਂਗਸਟਰ ਜਿੰਦੀ ਨੇ ਆਪਣੇ ਸਾਥੀਆਂ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਮਾਮੂਲੀ ਝਗੜੇ ਨੂੰ ਲੈ ਕੇ ਸ਼ਾਸਤਰੀ ਨਗਰ ਇਲਾਕੇ ’ਚ ਨੌਜਵਾਨਾਂ ਨਾਲ ਪਹਿਲਾਂ ਗਾਲੀ-ਗਲੋਚ ਕੀਤਾ। ਫਿਰ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਲੜਾਈ-ਝਗੜੇ ਦੀ ਆਵਾਜ਼ ਸੁਣ ਕੇ ਬਾਹਰ ਆਏ ਬਜ਼ੁਰਗ ਮਹਿੰਦਰ ਸਿੰਘ ਨੂੰ ਇਕ ਗੋਲੀ ਲੱਗ ਗਈ, ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ।

ਇਸ ਤੋਂ ਬਾਅਦ ਧਮਕਾਉਂਦੇ ਹੋਏ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਸ ਅਧਿਕਾਰੀਆਂ ਸਮੇਤ ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੂੰ ਮੌਕੇ ਤੋਂ ਗੋਲੀਆਂ ਦੇ 8 ਖੋਲ ਬਰਾਮਦ ਹੋਏ ਹਨ। ਇਸ ਮਾਮਲੇ ’ਚ ਪੁਲਸ ਨੇ ਕਰਣ ਸ਼ਰਮਾ ਦੀ ਸ਼ਿਕਾਇਤ ’ਤੇ ਜਤਿੰਦਰ ਉਰਫ ਜਿੰਦੀ, ਲਾਡੀ, ਡੰਗ ਅਤੇ ਅਣਪਛਾਤੇ ’ਤੇ ਕਤਲ ਦੇ ਯਤਨ, ਘਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਅਤੇ ਆਰਮ ਐਕਟ ਤਹਿਤ ਕੇਸ ਦਰਜ ਕੀਤਾ ਹੈ।