ਗੁੰਡਾ-ਗਰਦੀ ਦਾ ਨੰਗਾ ਨਾਚ: ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ 'ਚ ਆਸ ਜਾਗੀ ਸੀ ਕਿ ਸ਼ਾਇਦ ਕ੍ਰਾਈਮ ਗ੍ਰਾਫ ਘੱਟ ਜਾਵੇਗਾ ਪਰ ਉਲਟਾ ਵੱਧਣ ਲੱਗਾ ਹੈ। ਹੁਣ ਘਟਨਾ ’ਚ ਲਾਦੀਆਂ ਖੁਰਦ ਸਥਿਤ ਇਕ ਸਕੂਲ ਦੇ ਬਾਹਰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ 6 ਫਾਇਰ ਕੀਤੇ। ਸਾਰੀਆਂ ਗੋਲੀਆਂ ਸਕੂਲ ਦੇ ਗੇਟ ’ਤੇ ਲੱਗੀਆਂ।

ਜਾਣਕਾਰੀ ਅਨੁਸਾਰ ਜਸਵੰਤ ਨਗਰ ਦਾ ਰਹਿਣ ਵਾਲਾ ਗਰਵਧੀਰ ਜੋ ਕਿ ਅੰਮ੍ਰਿਤ ਇੰਡੋ ਕੈਨੇਡੀਅਨ ਸਕੂਲ ਵਿਚ 12ਵੀਂ ਕਲਾਸ ਦਾ ਵਿਦਿਆਰਥੀ ਹੈ। ਉਸ ਦੀ ਭੈਣ ਵੀ ਉਸੇ ਸਕੂਲ 'ਚ ਪੜ੍ਹਦੀ ਹੈ, ਜਦਕਿ ਉਸ ਦੀ ਮਾਂ ਅਧਿਆਪਕ ਹੈ। ਗਰਵਧੀਰ ਨੇ ਦੋਸ਼ ਲਾਇਆ ਕਿ ਕੁਝ ਨੌਜਵਾਨ ਉਸ ਦੀ ਭੈਣ ਨਾਲ ਛੇੜ-ਛਾੜ ਕਰ ਰਹੇ ਸੀ, ਜਿਸ ਦਾ ਉਸ ਨੇ ਵਿਰੋਧ ਕੀਤਾ ਸੀ। ਦੋ ਦਿਨ ਪਹਿਲਾਂ ਵੀ ਭੈਣ ਨਾਲ ਛੇੜਛਾੜ ਕਰਨ ਦਾ ਵਿਰੋਧ ਕਰਨ ’ਤੇ ਕਿਹਾ-ਸੁਣੀ ਹੋਈ 'ਤੇ ਕੁੱਟਮਾਰ ਹੋਈ ਸੀ। ਉਸ ਤੋਂ ਬਾਅਦ ਉਕਤ ਨੌਜਵਾਨ ਲਗਾਤਾਰ ਉਸ ਨੂੰ ਧਮਕੀਆਂ ਦਿੰਦੇ ਰਹੇ ਸਨ।

ਉਕਤ ਘਟਨਾ ਨੂੰ ਲੈ ਕੇ ਇਕ ਵਾਰ ਫਿਰ ਕਿਹਾ-ਸੁਣੀ ਹੋਈ ਅਤੇ ਧਮਕੀਆਂ ਦੇ ਕੇ ਉਕਤ ਮੁਲਜ਼ਮ ਫਰਾਰ ਹੋ ਗਏ। ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸਕੂਲ ਗੇਟ ’ਤੇ ਗੋਲੀਆਂ ਚਲਾ ਦਿੱਤੀਆਂ। ਉਸੇ ਸਮੇਂ ਸਾਰਿਆਂ ਨੇ ਸੋਚਿਆ ਕਿ ਬੁਲੇਟ ਮੋਟਰਸਾਈਕਲ ਦੇ ਪਟਾਕੇ ਵੱਜ ਰਹੇ ਹਨ। ਜਦ ਸਕੂਲ ਛੁੱਟੀ ਹੋਈ ਤਾਂ ਉਸ ਨੇ ਫਿਰ ਦਸਵੀਂ ਕਲਾਸ ਦੇ ਨੌਜਵਾਨਾਂ ਨੂੰ ਸਮਝਾਇਆ ਸੀ, ਜੋ ਕਿ ਬਹਿਸ ਕਰਨ ਲੱਗੇ ਸੀ।

ਕੁਝ ਹੀ ਮਿੰਟਾਂ ਵਿਚ ਦੋ ਆਈ-20 ਕਾਰਾਂ ਅਤੇ 4 ਮੋਟਰਸਾਈਕਲਾਂ ’ਤੇ ਡੇਢ ਦਰਜਨ ਨੌਜਵਾਨ ਆਏ, ਜਿਨ੍ਹਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ 'ਚ ਗਰਵਧੀਰ ਜ਼ਖਮੀ ਹੋ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਸਕੂਲ ਸਟਾਫ ਬਾਹਰ ਨਿਕਲਿਆ ਅਤੇ ਉਨ੍ਹਾਂ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।