ਕ੍ਰਿਸਮਿਸ ਤੇ ਉਮੀਦ ਹੈ ਕਿ ਉੱਤਰ ਕੋਰੀਆ ਮਿਜ਼ਾਈਲ ਪ੍ਰੀਖਿਆ ਦਾ ਤੋਹਫ਼ਾ ਨਹੀਂ ਦੇਵੇਗਾ – ਟਰੰਪ

by mediateam

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਕਿਆਸਰਾਈਆਂ ਨੂੰ ਖਾਰਜ ਕਰ ਦਿੱਤਾ ਹੈ ਕਿ ਉੱਤਰੀ ਕੋਰੀਆ ਲੰਬੀ ਦੂਰੀ ਦੇ ਪਰਮਾਣੂ ਪਰੀਖਣ ਦੀ ਯੋਜਨਾ ਬਣਾ ਰਿਹਾ ਹੈ। ਪਿਓਂਗਯਾਂਗ ਨੇ ਦੋਵਾਂ ਦੇਸ਼ਾਂ ਵਿਚਾਲੇ ਰੁਕੀ ਪਰਮਾਣੂ ਗੱਲਬਾਤ ਦੇ ਵਿਚਾਲੇ ਅਮਰੀਕਾ ਨੂੰ ‘ਕ੍ਰਿਸਮਿਸ ਦਾ ਤੋਹਫ਼ਾ’ ਦੇਣ ਦੀ ਧਮਕੀ ਦਿੱਤੀ ਸੀ। ਇਸ 'ਤੇ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਉੱਤਰੀ ਕੋਰੀਆ ਵੱਲੋਂ ਕਿਸੇ ਵੀ 'ਕ੍ਰਿਸਮਸ ਦੇ ਤੋਹਫ਼ੇ' ਨਾਲ ਨਿਪਟ ਲਵੇਗਾ।

ਕ੍ਰਿਸਮਸ ਦੀ ਸ਼ਾਮ ਮੌਕੇ ਸੈਨਿਕ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ' ਤੋਹਫ਼ਾ 'ਸੰਭਾਲ ਲਵੇਗਾ ਅਤੇ 'ਬੜੀ ਸਫਲਤਾਪੂਰਵਕ' ਇਸ ਦਾ ਮੁਕਾਬਲਾ ਕਰਨ ਦੇ ਯੋਗ ਹੋਵੇਗਾ। ਟਰੰਪ ਨੇ ਹਲਕੇ ਅੰਦਾਜ਼ ਵਿੱਚ ਕਿਹਾ, 'ਮੈਨੂੰ ਫੁੱਲਦਾਨ ਮਿਲ ਸਕਦਾ ਹੈ, ਮੈਨੂੰ ਇਸ ਤੋਂ ਵੀ ਵਧੀਆ ਤੋਹਫ਼ਾ ਮਿਲ ਸਕਦਾ ਹੈ, ਤੁਸੀਂ ਨਹੀਂ ਜਾਣਦੇ ਅਤੇ ਤੁਸੀਂ ਜਾਨ ਵੀ ਨਹੀਂ ਸਕਦੇ। "ਦੱਸ ਦਈਏ ਕਿ ਉੱਤਰੀ ਕੋਰੀਆ ਨੇ ਲਗਭਗ ਦੋ ਸਾਲਾਂ ਤੋਂ ਕਿਸੇ ਲੰਬੀ ਦੂਰੀ ਦੀ ਮਿਜ਼ਾਈਲ ਦਾ ਪ੍ਰੀਖਣ ਨਹੀਂ ਕੀਤਾ ਹੈ।