28 ਫਰਵਰੀ, ਸਿਮਰਨ ਕੌਰ, (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਚੀਨ ਦੇ ਇੰਜੀਨੀਅਰਾਂ ਵਲੋਂ ਇੱਕ ਅਨੋਖਾ ਨਿਰਮਾਣ ਕੀਤਾ ਗਿਆ ਹੈ | ਚੀਨ ਵਲੋਂ ਹੁਣ ਇੱਕ ਹੋਰਿਜ਼ੋਨਟਲ ਬਿਲਡਿੰਗ ਤਿਆਰ ਕੀਤੀ ਗਈ ਹੈ | ਦੱਸ ਦਈਏ ਕਿ ਚੀਨ ਦੇ ਸਫੇਲਜ਼ ਸਿਟੀ ਚੋਂਗਕਿੰਗ ਪ੍ਰੋਜੈਕਟ 'ਚ ਇੱਕ ਸਕਾਈਸਕਰੈਪਰ ਹੋਰਿਜ਼ੋਨਤਾਲ ਬਣਾਇਆ ਜਾ ਰਿਹਾ ਹੈ | ਇਹ ਸਕਾਈਸਕਰੈਪਰ ਕੁੱਲ ਚਾਰ ਇਮਾਰਤਾਂ ਉੱਤੇ ਬਣਿਆ ਹੈ | ਇਸ ਦੀ ਲੰਬਾਈ 250 ਮੀਟਰ ਹੈ |
ਇਸ ਹੋਰਿਜ਼ੋਨਟਲ ਇਮਾਰਤ ਬਾਰੇ ਕੁੱਝ ਖਾਸ ਗੱਲਾਂ :
* ਇਸ ਇਮਾਰਤ ਨੂੰ ਦੁਨੀਆ ਦੀ ਪਹਿਲੀ ਹੋਰਿਜ਼ੋਨਟਲ ਇਮਾਰਤ ਕਰਾਰ ਦਿੱਤੀ ਗਈ ਹੈ | * ਇਸ ਇਮਾਰਤ ਨੂੰ ਦੁਨੀਆ ਦੇ ਮਸ਼ਹੂਰ ਆਰਕੀਟੈਕਟ ਮੋਸ਼ੇ ਸਫਦੀ ਨੇ ਡਿਜ਼ਾਇਨ ਕੀਤਾ ਹੈ | * ਇਸ ਬਿਲਡਿੰਗ ਦਾ ਰਾਤ ਦਾ ਨਜ਼ਾਰਾ ਦੇਖਣਯੋਗ ਹੈ | ਬਿਲਡਿੰਗ ਨੂੰ ਜਲਦ ਹੀ ਪੂਰੀ ਤਰਾਂ ਨਾਲ ਤਿਆਰ ਕੀਤਾ ਜਾਵੇਗਾ | * ਕ੍ਰਿਸਟਲ ਵਿਚ 2.30 ਲੱਖ ਵਰਗ ਮੀਟਰ ਦਾ ਸ਼ਾਪਿੰਗ ਮਾਲ, 1400 ਰਿਹਾਇਸ਼ੀ ਅਪਾਰਟਮੈਂਟ, ਇਕ ਲਗਜ਼ਰੀ ਹੋਟਲ ਦੇ ਇਲਾਵਾ 1.60 ਲੱਖ ਵਰਗਮੀਟਰ ਦਾ ਆਫਿਸ ਸਪੇਸ ਬਣਾਇਆ ਗਿਆ ਹੈ। * ਇਸ ਨੂੰ ਬਣਾਉਣ ਵਿਚ 3.7 ਬਿਲੀਅਨ ਡਾਲਰ (ਕਰੀਬ 27 ਹਜ਼ਾਰ ਕਰੋੜ ਰੁਪਏ) ਦੀ ਲਾਗਤ ਆਈ ਹੈ।
ਜਿਕਰਯੋਗ ਹੈ ਕਿ ਹੋਰਿਜ਼ੋਨਟਲ ਸਕਾਈਸਕ੍ਰੈਪਰ ਦਾ ਨਿਰਮਾਣ ਏਸ਼ੀਆ ਦੀ ਸਭ ਤੋਂ ਵੱਡੀ ਰਿਅਲ ਅਸਟੇਟ ਕੰਪਨੀਆਂ ਵਿਚੋਂ ਇਕ ਕੈਪਿਟਾਲੈਂਡ ਕਰ ਰਹੀ ਹੈ। ਇਸ ਬਿਲਡਿੰਗ ਦੇ ਡਿਪਟੀ ਸੀ.ਈ.ਓ. ਲਿਊਕਾਸ ਲੋਹ ਮੁਤਾਬਕ ਕ੍ਰਿਸਟਲ ਨੂੰ ਬਣਾਉਣ ਵਿਚ 6 ਸਾਲ ਲੱਗੇ। ਇਸ ਨੂੰ ਇੰਜੀਨੀਅਰਿੰਗ ਦਾ ਬਿਹਤਰ ਨਮੂਨਾ ਕਿਹਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਬਿਲਡਿੰਗ 'ਚ ਜ਼ਮੀਨ ਤੋਂ 200 ਮੀਟਰ ਦੀ ਉਂਚੀ 'ਤੇ 55 ਮੰਜ਼ਿਲਾਂ ਦੀਆਂ ਤਿੰਨ ਇਮਾਰਤਾਂ ਨੂੰ ਜੋੜਕੇ ਇੱਕ ਸਵਿਮਿੰਗ ਪੂਲ ਵੀ ਬਣਾਇਆ ਗਿਆ ਹੈ |



