Today’s Horoscope: ਇਸ ਰਾਸ਼ੀ ਵਾਲਿਆਂ ਨੂੰ ਲੁਕਵੇਂ ਦੁਸ਼ਮਣਾਂ ਤੋਂ ਸੁਚੇਤ ਰਹਿਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 1 ਅਕਤੂਬਰ 2019 ਮੰਗਲਵਾਰ, ਅੱਸੂ ਮਹੀਨਾ, ਸ਼ੁਕਲ ਪੱਖ, ਤ੍ਰਿਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਦੁਪਹਿਰ 03.00 ਵਜੇ ਤੋਂ ਵਜੇ ਤੋਂ ਸ਼ਾਮ 04.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ, ਉੱਤਰ।

ਅੱਜ ਦੀ ਭੱਦਰਾ: ਰਾਤ 12.48 ਤੋਂ 2 ਅਕਤੂਬਰ ਨੂੰ ਦੁਪਹਿਰ 11.40 ਵਜੇ ਤਕ।

2 ਅਕਤੂਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁਤ, ਅੱਸੂ ਮਹੀਨਾ, ਸ਼ੁਕਲ ਪੱਖ, ਚਤੁਰਥੀ 11 ਘੰਟੇ 40 ਮਿੰਟ ਉਪਰੰਤ ਪੰਚਮੀ, ਵਿਸ਼ਾਖਾ ਨਛੱਤਰ ਉਪਰੰਤ ਅਨੁਰਾਧਾ ਨਛੱਤਰ, ਪ੍ਰਤੀ ਯੋਗ ਉਪਰੰਤ ਆਯੂਸ਼ਮਾਨ ਯੋਗ, ਤੁਲਾ ਵਿਚ ਚੰਦਰਮਾ ਉਪਰੰਤ ਬ੍ਰਿਸ਼ਚਕ।

ਮੇਖ: ਕੁਝ ਪਰਿਵਾਰਕ ਤੇ ਕੁਝ ਹੋਰ ਸਮੱਸਿਆਵਾਂ ਦੀ ਲਪੇਟ 'ਚ ਆ ਸਕਦੇ ਹੋ ਪਰ ਉਲਟ ਸਥਿਤੀਆਂ ਵਿਚ ਵੀ ਤੁਸੀ ਪ੍ਰਭਾਵਸ਼ਾਲੀ ਰਹੋਗੇ।

ਬ੍ਰਿਖ: ਗਜਕੇਸਰੀ ਯੋਗ ਤੁਹਾਨੂੰ ਖ਼ੁਸ਼ੀ ਅਤੇ ਸਨਮਾਨ ਦੇਵੇਗਾ। ਕਾਰੋਬਾਰ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹੋ।

ਮਿਥੁਨ: ਲੁਕਵੇਂ ਦੁਸ਼ਮਣਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਹ ਸਮੱਸਿਆ ਦੇ ਕੇ ਪਰੇਸ਼ਾਨ ਕਰ ਸਕਦਾ ਹੈ। ਮਨ ਅਣਪਛਾਤੇ ਡਰ ਦੀ ਲਪੇਟ 'ਚ ਰਹੇਗਾ।

ਕਰਕ: ਸਿੱਖਿਆ ਮੁਕਾਬਲੇ ਦੇ ਖੇਤਰ 'ਚ ਕੀਤੀ ਗਈ ਮਿਹਨਤ ਕਾਮਯਾਬ ਹੋਵੇਗੀ। ਮੁਹਾਰਤ ਨਾਲ ਕੀਤਾ ਗਿਆ ਕੰਮ ਕਾਰੋਬਾਰ 'ਚ ਸਫਲਤਾ ਲਿਆਏਗਾ।

ਸਿੰਘ: ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਪਰਿਵਾਰਕ ਮਾਣ ਵਧੇਗਾ। ਸਮਾਜਿਕ ਜਾਂ ਸੱਭਿਆਚਾਰਕ ਉਤਸਵ ਵਿਚ ਹਿੱਸੇਦਾਰੀ ਰਹੇਗੀ।

ਕੰਨਿਆ: ਕਾਰੋਬਰ 'ਚ ਸਨਮਾਨ ਵਧੇਗਾ। ਭਰਾ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਿਸੇ ਖਾਸ ਨਾਲ ਮੁਲਾਕਾਤ ਹੋਵੇਗੀ।

ਤੁਲਾ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਵੀਂ ਦਿਸ਼ਾ 'ਚ ਸਫਲਤਾ ਮਿਲੇਗੀ। ਪਰਿਵਾਰਕ ਮਾਣ ਵਧੇਗਾ ਪਰ ਪਤੀ-ਪਤਨੀ ਜੀਵਨ 'ਚ ਤਣਾਅ ਆ ਸਕਦਾ ਹੈ।

ਬ੍ਰਿਸ਼ਚਕ: ਚੱਲ ਜਾਂ ਅਚੱਲ ਜਾਇਦਾਦ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।

ਧਨੁ: ਸ਼ਨੀ ਦੀ ਛਾਇਆ ਕਾਰਨ ਕੰਮ 'ਚ ਰੁਕਾਵਟਾਂ ਪੈਦ ਹੋਣਗੀਆਂ। ਗੁਪਤ ਦੁਸ਼ਮਣ ਤਣਾਅ ਦਾ ਕਾਰਨ ਹੋਣਗੇ। ਮਨ ਅਣਪਛਾਤੇ ਡਰ ਦੀ ਲਪੇਟ ਰਹੇਗਾ।

ਮਕਰ: ਜੀਵਿਕਾ ਦੇ ਖੇਤਰ 'ਚ ਪ੍ਰਗਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਕਿਸੇ ਨਾਲ ਮੁਲਾਕਾਤ ਹੋਵੇਗੀ।

ਕੁੰਭ: ਗੁਆਂਢੀ ਜਾਂ ਕਿਸੇ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ। ਜ਼ੁਬਾਨ 'ਤੇ ਕੰਟਰੋਲ ਰੱਖੋ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।

ਮੀਨ: ਸਮੱਸਿਆਵਾਂ ਦਾ ਹੱਲ ਹੋਵੇਗਾ। ਧਾਰਮਿਕ ਰੁਚੀ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਲਾਭ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਸਾਰਥਿਕ ਹੋਣਗੀਆਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
Jaskamal Singh
..